‘ਵਾਇਸ ਆਫ਼ ਪੰਜਾਬ’ ਸੀਜ਼ਨ-12 ਦੇ ਗ੍ਰੈਂਡ ਫਿਨਾਲੇ ‘ਚ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਆਪਣੇ ਗੀਤਾਂ ਦੇ ਨਾਲ ਬੰਨੇਗੀ ਰੰਗ, ਦੇਖੋ ਵੀਡੀਓ

written by Lajwinder kaur | December 30, 2021

ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 12 (Voice of Punjab Season-12) ਜੋ ਕਿ ਏਨੀਂ ਦਿਨੀਂ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਦਰਸ਼ਕਾਂ ਵੱਲੋਂ ਇਸ ਸ਼ੋਅ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਪੜਾਅ ਨੂੰ ਪੂਰੇ ਕਰਦੇ ਹੋਏ ਇਹ ਸ਼ੋਅ ਹੁਣ ਆਪਣੇ ਅਖੀਰਲੇ ਮੁਕਾਮ ਤੇ ਪਹੁੰਚ ਗਿਆ ਹੈ। ਜੀ ਹਾਂ ਕੱਲ ਯਾਨੀ ਕਿ ਸਾਲ ਦੀ ਅਖੀਰਲੀ ਰਾਤ ਹੋਵੇਗੀ ਸੁਰਾਂ ਦੇ ਨਾਲ, ਕਿਉਂਕਿ ਹੋਵੇਗਾ ਪੀਟੀਸੀ ‘ਵਾਇਸ ਆਫ਼ ਪੰਜਾਬ’ ਸੀਜ਼ਨ-12 ਦਾ ਗ੍ਰੈਂਡ ਫਿਨਾਲੇ।

ਹੋਰ ਪੜ੍ਹੋ : ਪਹਿਲੀ ਵਾਰ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਭਾਰਤੀ ਸਿੰਘ, ਤਸਵੀਰ ਪੋਸਟ ਕਰਦੇ ਹੋਏ ਪ੍ਰਸ਼ੰਸਕਾਂ ਤੋਂ ਪੁੱਛਿਆ ਇਹ ਸਵਾਲ, ਕੀ ਤੁਹਾਨੂੰ ਪਤਾ ਹੈ ਜਵਾਬ?

ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਚੈਨਲ ਉੱਤੇ ਸੁਰਾਂ ਦੇ ਮਹਾਂਮੁਕਾਬਲੇ ਦਾ ਅਖੀਰਲਾ ਪੜਾਅ। 31 ਦਸੰਬਰ ਸ਼ੁਕਰਵਾਰ ਨੂੰ ਸ਼ਾਮ 6:30 ਵਜੇ ਦਰਸ਼ਕਾਂ ਨੂੰ ਮਿਲੇਗਾ ਵਾਇਸ ਆਫ਼ ਪੰਜਾਬ ਸੀਜ਼ਨ 12 ਦਾ winner। ਵਾਇਸ ਆਫ਼ ਪੰਜਾਬ ਦਾ ਸਿਹਰਾ ਕਿਸਦੇ ਸਿਰ ਸਜੇਗਾ, ਇਹ ਤਾਂ ਕੱਲ ਸ਼ਾਮ ਨੂੰ ਹੀ ਪਤਾ ਚੱਲੇਗਾ ।

singer afsana khan

ਇਹ ਸ਼ਾਮ ਹੋਵੇਗੀ ਸੁਰਾਂ ਦੇ ਨਾਲ ਭਰੀ ਜਿਸ ਚ ਪ੍ਰਤੀਭਾਗੀਆਂ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਵੀ ਸ਼ਾਮਿਲ ਹੋਣਗੇ। ਜੀ ਹਾਂ ਤਿੱਤਲੀਆਂ ਫੇਮ ਸਿੰਗਰ ਅਫਸਾਨਾ ਖ਼ਾਨ ਜੋ ਕਿ ਆਪਣੇ ਸੁਪਰ ਹਿੱਟ ਗੀਤਾਂ ਦੇ ਨਾਲ ਮਹਿਫਿਲ ਨੂੰ ਚਾਰ ਚੰਨ ਲਗਾਵੇਗੀ।

‍ਹੋਰ ਪੜ੍ਹੋ : 86 ਸਾਲ ਦੀ ਉਮਰ ‘ਚ ਧਰਮਿੰਦਰ ਦਾ ਵਰਕਆਊਟ ਦੇਖ ਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼, ਸਾਈਕਲ ਨਾਲ ਆਟਾ ਪੀਸਦੇ ਨਜ਼ਰ ਆਏ ਐਕਟਰ

ਸਾਲ 2010 ਤੋਂ ਸ਼ੁਰੂ ਹੋਇਆ ਟੀਵੀ ਜਗਤ ਦਾ ਰਿਆਲਟੀ ਸ਼ੋਅ ਵਾਇਸ ਆਫ ਪੰਜਾਬ ਆਪਣੇ ਕਾਰਵਾਂ ਨੂੰ ਪੂਰਾ ਕਰਦਾ ਹੋਇਆ ਆਪਣੇ 12ਵੇਂ ਸੀਜ਼ਨ ‘ਚ ਪਹੁੰਚਿਆ ਹੈ। ਵਾਇਸ ਆਫ਼ ਪੰਜਾਬ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਨਾਮੀ ਗਾਇਕ ਦਿੱਤੇ ਨੇ। ਦਰਸ਼ਕ ਇਸ ਸ਼ੋਅ ਦਾ ਅਨੰਦ ਪੀਟੀਸੀ ਦੀ ਮੋਬਾਇਲ ਐਪ ਪੀਟੀਸੀ ਪਲੇਅ ਉੱਤੇ ਵੀ ਲੈ ਸਕਦੇ ਨੇ।

 

 

View this post on Instagram

 

A post shared by PTC Punjabi (@ptcpunjabi)

You may also like