ਵਾਇਸ ਆਫ਼ ਪੰਜਾਬ-13ਦੇ ਲਈ ਜਲੰਧਰ ਆਡੀਸ਼ਨ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ, ਆਡੀਸ਼ਨ ਦੇਣ ਲਈ ਨੌਜਵਾਨਾਂ ‘ਚ ਦਿਖਿਆ ਉਤਸ਼ਾਹ

Written by  Shaminder   |  November 16th 2022 05:42 PM  |  Updated: December 13th 2022 06:18 PM

ਵਾਇਸ ਆਫ਼ ਪੰਜਾਬ-13ਦੇ ਲਈ ਜਲੰਧਰ ਆਡੀਸ਼ਨ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ, ਆਡੀਸ਼ਨ ਦੇਣ ਲਈ ਨੌਜਵਾਨਾਂ ‘ਚ ਦਿਖਿਆ ਉਤਸ਼ਾਹ

ਵਾਇਸ ਆਫ਼ ਪੰਜਾਬ 13 (Voice Of Punjab-13)  ਦੇ ਲਈ ਆਡੀਸ਼ਨਾਂ ਦਾ ਸਿਲਸਿਲਾ ਜਾਰੀ ਹੈ । ਅੱਜ ਜਲੰਧਰ ‘ਚ ਆਡੀਸ਼ਨ ਰੱਖੇ ਗਏ ਸਨ, ਜਿਸ ‘ਚ ਵੱਡੀ ਗਿਣਤੀ ‘ਚ ਨੌਜਵਾਨ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ ।ਜਲੰਧਰ ‘ਚ ਸਵੇਰੇ ਨੌ ਵਜੇ ਤੋਂ ਹੀ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਕਬੀਰ ਨਗਰ, ਜਲੰਧਰ ਪੰਜਾਬ --144008  ‘ਚ ਆਡੀਸ਼ਨ ਦੇਣ ਦੇ ਲਈ ਵੱਡੀ ਗਿਣਤੀ ‘ਚ ਪ੍ਰਤੀਭਾਗੀ ਪਹੁੰਚਣੇ ਸ਼ੁਰੂ ਹੋ ਗਏ ਸਨ ।

Jalandhar Audition

ਹੋਰ ਪੜ੍ਹੋ : ਸਿਧਾਂਤ ਵੀਰ ਸੂਰਿਆਵੰਸ਼ੀ ਦੇ ਦਿਹਾਂਤ ਨੂੰ ਲੈ ਕੇ ਭਾਵੁਕ ਹੋਈ ਭੈਣ ਆਰਤੀ, ਸਾਂਝੀ ਕੀਤੀ ਭਾਵੁਕ ਪੋਸਟ

ਇਸ ਤੋਂ ਬਾਅਦ 18  ਨਵੰਬਰ ਨੂੰ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ ਲੁਧਿਆਣਾ ਪੰਜਾਬ -141006 ਵਿਖੇ ਆਡੀਸ਼ਨ ਕਰਵਾਏ ਜਾਣਗੇ । ਤੁਹਾਡੀ ਆਵਾਜ਼ ‘ਚ ਵੀ ਹੈ ਦਮ ਅਤੇ ਤੁਸੀਂ ਵੀ ਆਪਣੀ ਆਵਾਜ਼ ਦੇ ਦਮ ‘ਤੇ ਦੁਨੀਆ ਭਰ ‘ਚ ਕਮਾਉਣਾ ਚਾਹੁੰਦੇ ਹੋ ਨਾਮ ਤਾਂ ਆਡੀਸ਼ਨ ਦੇ ਕੇ ਇਸ ਰਿਆਲਟੀ ਸ਼ੋਅ ‘ਚ ਭਾਗ ਲੈ ਕੇ ਪੂਰੀ ਦੁਨੀਆ ਦੇ ਸਾਹਮਣੇ ਆਪਣੀ ਪ੍ਰਤਿਭਾ ਨੂੰ ਵਿਖਾ ਸਕਦੇ ਹੋ ।

Jalandhar Audition

ਹੋਰ ਪੜ੍ਹੋ : ਨਛੱਤਰ ਗਿੱਲ ਦੇ ਪੁੱਤਰ ਦਾ ਕੱਲ੍ਹ ਹੋਣ ਵਾਲਾ ਸੀ ਵਿਆਹ, ਵਿਆਹ ਤੋਂ ਪਹਿਲਾਂ ਹੋਇਆ ਪਤਨੀ ਦਾ ਦਿਹਾਂਤ

ਪੀਟੀਸੀ ਪੰਜਾਬੀ ਪੰਜਾਬ ਭਰ ਦੇ ਨੌਜਵਾਨਾਂ ‘ਚ ਛਿਪੀ ਗਾਇਕੀ ਦੀ ਪ੍ਰਤਿਭਾ ਨੂੰ ਉਭਾਰਨ ਲਈ ਪਿਛਲੇ ਕਈ ਸਾਲਾਂ ਤੋਂ ਇਸ ਰਿਆਲਟੀ ਸ਼ੋਅ ਦਾ ਆਯੋਜਨ ਕਰਦਾ ਆ ਰਿਹਾ ਹੈ ।ਇਸੇ ਸ਼ੋਅ ਚੋਂ ਪੰਜਾਬ ਦੇ ਕਈ ਸਿਤਾਰੇ ਨਿਕਲੇ ਹਨ ।

Jalandhar Audition ਜਿਸ ‘ਚ ਨਿਮਰਤ ਖਹਿਰਾ, ਕੌਰ ਬੀ, ਅਫਸਾਨਾ ਖ਼ਾਨ ਸਣੇ ਕਈ ਕਲਾਕਾਰ ਸ਼ਾਮਿਲ ਹਨ । ਜਿਨ੍ਹਾਂ ਨੇ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ‘ਚ ਪ੍ਰਫਾਰਮ ਕੀਤਾ ਸੀ ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network