ਅਦਾਕਾਰੀ ਤੋਂ ਬਾਅਦ ਗਾਇਕੀ ਦਾ ਹੁਨਰ ਪੇਸ਼ ਕਰਦਾ ਨਜ਼ਰ ਆਇਆ ਸ਼ਿੰਦਾ ਗਰੇਵਾਲ, ਪ੍ਰਸ਼ੰਸਕ ਕਮੈਂਟ ਕਰਕੇ ਕਹਿ ਰਹੇ ਨੇ ਇਹ ਗੱਲ...

written by Lajwinder kaur | June 18, 2021

ਸ਼ਿੰਦਾ ਗਰੇਵਾਲ ਜਿਸ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਉਹ ਗਿੱਪੀ ਗਰੇਵਾਲ ਦਾ ਵਿਚਕਾਰਲ ਪੁੱਤਰ ਹੈ। ਸ਼ਿੰਦੇ ਦਾ ਇੱਕ ਨਵਾਂ ਵੀਡੀਓ ਹਰ ਇੱਕ ਨੂੰ ਖੂਬ ਭਾਅ ਰਿਹਾ ਹੈ।

ekom and shinda grewal image source-instagram
ਹੋਰ ਪੜ੍ਹੋ
: ਗਾਇਕ ਬਲਰਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘Always For You’, ਜਗਜੀਤ ਸੰਧੂ ਤੇ ਪ੍ਰਭ ਗਰੇਵਾਲ ਲਗਾਉਣਗੇ ਆਪਣੀ ਅਦਾਕਾਰੀ ਦਾ ਤੜਕਾ : ਸਰਗੁਣ ਮਹਿਤਾ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਲੁੱਟਿਆ ਦਰਸ਼ਕਾਂ ਦਾ ਦਿਲ, ਦੇਖੋ ਤਸਵੀਰਾਂ
inside image of shinda grewal singing video image source-instagram
ਜੀ ਹਾਂ ਅਦਾਕਾਰੀ ਤੋਂ ਬਾਅਦ ਸ਼ਿੰਦਾ ਗਾਇਕੀ ਦੇ ਖੇਤਰ ‘ਚ ਹੱਥ ਅਜਮਾ ਰਿਹਾ ਹੈ। ਇਹ ਵੀਡੀਓ ਗਿੱਪੀ ਗਰੇਵਾਲ ਵੱਲੋਂ ਰਿਕਾਰਡ ਕੀਤਾ ਗਿਆ ਹੈ। ਸ਼ਿੰਦਾ ਆਪਣੇ ਪਿਤਾ ਨੂੰ ਦੱਸ ਰਿਹਾ ਹੈ ਕਿ ਉਸ ਨੇ ਇੱਕ ਗੀਤ ਤਿਆਰ ਕੀਤਾ ਹੈ । ਫਿਰ ਉਹ ‘icecap’ ਨਾਂਅ ਦਾ ਤਿਆਰ ਕੀਤਾ ਗੀਤ ਗਾਉਣ ਲੱਗ ਜਾਂਦਾ ਹੈ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਬਾਪੂ ਨੇ ਪੰਜਾਬੀ ਗੀਤਾਂ ਦੇ ਫੱਟੇ ਚੱਕੇ ਨੇ ਤੇ ਪੁੱਤਰ ਅੰਗਰੇਜ਼ੀ ਸੌਂਗਾਂ ਦੇ..’ ਇਸ ਪੋਸਟ ਉੱਤੇ ਪੀਟਰ ਵਿਰਦੀ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
shinda greawal image image source-instagram
ਦੱਸ ਦਈਏ ਸ਼ਿੰਦਾ ਗਰੇਵਾਲ ਜੋ ਬਹੁਤ ਜਲਦ ਦਿਲਜੀਤ ਦੋਸਾਂਝ ਦੇ ਨਾਲ ‘ਹੌਸਲਾ ਰੱਖ’ ਫ਼ਿਲਮ ‘ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਵੇਗਾ । ਇਸ ਤੋਂ ਪਹਿਲਾ ਸ਼ਿੰਦਾ ‘ਅਰਦਾਸ ਕਰਾਂ’ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕਿਆ ਹੈ।
 
View this post on Instagram
 

A post shared by Shinda Grewal (@iamshindagrewal__)

0 Comments
0

You may also like