ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਆਇਆ Memes ਦਾ ਹੜ੍ਹ, ਲੋਕ ਇਸ ਤਰ੍ਹਾਂ ਉਡਾ ਰਹੇ ਹਨ ਅਰਚਨਾ ਤੇ ਸਿੱਧੂ ਦਾ ਮਖੌਲ

written by Rupinder Kaler | September 29, 2021

ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਭੁਚਾਲ ਆ ਗਿਆ ਹੈ । ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਅਸਤੀਫੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਮੀਮ ਦਾ ਹੜ੍ਹ ਆ ਗਿਆ ਹੈ । ਇਹੀ ਨਹੀਂ ਇਸ ਦੇ ਨਾਲ ਅਰਚਨਾ ਪੂਰਨ ਸਿੰਘ (archana puran singh) ਵੀ ਟਰੈਂਡ ਕਰਨ ਲੱਗੀ ਹੈ ।

ਹੋਰ ਪੜ੍ਹੋ :

ਗਾਇਕਾ ਕੌਰ ਬੀ ਨੇ ਆਪਣੇ ਤਾਏ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕਿਹਾ ਤਾਇਆ ਜੀ ਨਾਲ ਗੁਰਦੁਆਰਾ ਸਾਹਿਬ ‘ਚ ਪੜ੍ਹਦੀ ਹੁੰਦੀ ਸੀ ਸ਼ਬਦ

ਦਰਅਸਲ ਨਵਜੋਤ ਸਿੰਘ ਸਿੱਧੂ (Navjot Singh Sidhu) ਪਹਿਲਾਂ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ ਸਨ ਪਰ ਉਹਨਾਂ ਨੂੰ ਇੱਕ ਬਿਆਨ ਦੀ ਵਜ੍ਹਾ ਕਰਕੇ ਸ਼ੋਅ ਛੱਡਣਾ ਪੈ ਗਿਆ ਸੀ । ਇਸ ਤੋਂ ਬਾਅਦ ਅਰਚਨਾ ਪੂਰਨ ਸਿੰਘ (archana puran singh)  ਨੂੰ ਸ਼ੋਅ ਦੀ ਜੱਜ ਬਣਾਇਆ ਗਿਆ ਸੀ ।

ਪਰ ਹੁਣ ਕੁਝ ਲੋਕਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸਿਆਸਤ ਛੱਡ ਦਿੱਤੀ ਹੈ ਤੇ ਉਹ ਮੁੜ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਜ਼ਰ ਆਉਣਗੇ । ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਅਰਚਨਾ ਪੂਰਨ ਸਿੰਘ (archana puran singh)  ਦੀ ਕੁਰਸੀ ਨੂੰ ਵੀ ਖਤਰਾ ਹੋ ਸਕਦਾ ਹੈ ।

ਇਸ ਸਭ ਤੋਂ ਬਾਅਦ ਲੋਕ ਤਰ੍ਹਾਂ ਤਰ੍ਹਾਂ ਦੇ ਮੀਮ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਹਨ । ਇਸ ਤੋਂ ਇਲਾਵਾ ਕੁਝ ਹੋਰ ਲੋਕ ਵੀ ਨਵਜੋਤ ਸਿੱਧੂ (Navjot Singh Sidhu) ਦਾ ਮਖੌਲ ਉਡਾ ਰਹੇ ਹਨ । ਇਸ ਸਭ ਨੂੰ ਦੇਖ ਕੇ ਹਰ ਇੱਕ ਦਾ ਹਾਸਾ ਨਿਕਲ ਜਾਂਦਾ ਹੈ ।

0 Comments
0

You may also like