ਐਸ਼ਵਰਿਆ ਰਾਏ ਦੀ ਧੀ ਦਾ ਪੁਰਾਣਾ ਡਾਂਸ ਵੀਡੀਓ ਵਾਇਰਲ ਹੋਇਆ ਸੋਸ਼ਲ ਮੀਡੀਆ ‘ਤੇ, ਰਣਵੀਰ ਸਿੰਘ ਦੇ ਗੀਤ ‘ਆਪਣਾ ਟਾਈਮ ਆਏਗਾ’ ‘ਤੇ ਥਿਰਕਦੀ ਆ ਰਹੀ ਹੈ ਨਜ਼ਰ

written by Lajwinder kaur | October 13, 2021

ਬੱਚਨ ਪਰਿਵਾਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ। ਅਮਿਤਾਭ ਬੱਚਨ, ਜਯਾ, ਅਭਿਸ਼ੇਕ, ਐਸ਼ਵਰਿਆ ਦੇ ਨਾਲ, ਛੋਟੀ ਪਰੀ ਆਰਾਧਿਆ ਬੱਚਨ ਵੀ ਸੁਰਖੀਆਂ ਵਿੱਚ ਹੈ। ਕਈ ਵਾਰ ਉਹ ਐਸ਼ਵਰਿਆ ਦੇ ਨਾਲ ਏਅਰਪੋਰਟ ਤੇ ਸਪਾਟ ਹੋਈ  ਅਤੇ ਕਈ ਵਾਰ ਉਹ ਆਪਣੀ ਮੰਮੀ ਅਤੇ ਪਰਿਵਾਰ ਦੇ ਨਾਲ ਇਵੈਂਟਸ ‘ਚ ਨਜ਼ਰ ਆਉਂਦੀ ਰਹਿੰਦੀ ਹੈ। ਇਸ ਸਮੇਂ, ਆਰਾਧਿਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਵੀਡੀਓ ਜਾਹੇ ਕੁਝ ਪੁਰਾਣਾ ਹੈ ਪਰ ਫਿਰ ਵੀ ਦਰਸ਼ਕਾਂ ਨੂੰ ਇਹ ਡਾਂਸ ਵੀਡੀਓ ਖੂਬ ਪਸੰਦ ਆ ਰਿਹਾ ਹੈ।

aishwarya and aaradhya Image Source: instagram

ਹੋਰ ਪੜ੍ਹੋ : ਹੌਸਲਾ ਰੱਖ: ‘Guitar’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਲਵ ਕਮਿਸਟਰੀ

ਆਰਾਧਿਆ ਬੱਚਨ (Aaradhya bachchan) ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਰਾਧਿਆ ਆਪਣੇ ਸਕੂਲ ਦੇ ਫੰਕਸ਼ਨ ਵਿੱਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਆਰਾਧਿਆ ਨੇ ਸਟਾਈਲਿਸ਼ ਲਾਲ-ਗੁਲਾਬੀ ਰੰਗ ਦੀ ਫਰੌਕ ਪਾਈ ਹੋਈ ਹੈ।

ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਕੀਤਾ ਆਪਣੀ ਅਗਲੀ ਫ਼ਿਲਮ 'S.W.A.T PUNJAB' ਦਾ ਐਲਾਨ

inside image of aaradhya bachchan Image Source: instagram

ਵੀਡੀਓ ‘ਚ ਉਹ ਬਾਲੀਵੁੱਡ ਐਕਟਰ ਰਣਵੀਰ ਸਿੰਘ ਦੇ ਮਸ਼ਹੂਰ ਗੀਤ ਆਪਣਾ ਟਾਈਮ ਆਏਗਾ ਉੱਤੇ ਜ਼ਬਰਦਸ਼ਤ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਆਪਣੇ ਸਾਥੀਆਂ ਦੇ ਸਟੈਪ ਦੇ ਨਾਲ ਸਟੈਪ ਮਿਲਾਉਂਦੀ ਹੋਈ ਨਜ਼ਰ ਆ ਰਹੀ ਹੈ।

You may also like