ਫ਼ਿਲਮ "ਟੋਟਲ ਧਮਾਲ" ਵਿੱਚ ਅਜੇ ਦੇਵਗਨ, ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਪਾਉਣਗੇ ਧਮਾਲਾਂ

Written by  Rajan Sharma   |  September 17th 2018 07:17 AM  |  Updated: September 17th 2018 07:17 AM

ਫ਼ਿਲਮ "ਟੋਟਲ ਧਮਾਲ" ਵਿੱਚ ਅਜੇ ਦੇਵਗਨ, ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਪਾਉਣਗੇ ਧਮਾਲਾਂ

ਅਦਾਕਾਰ ਅਜੇ ਦੇਵਗਨ Ajay devgan, ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਜਲਦ ਹੀ ਸਿਲਵਰ ਸਕਰੀਨ ਤੇ ਇਕੱਠੇ ਨਜ਼ਰ ਆਉਣ ਵਾਲੇ ਹੈ| ਇਹਨਾਂ ਤਿੰਨਾਂ ਦੀ ਫ਼ਿਲਮ ‘ਟੋਟਲ ਧਮਾਲ’ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ| ਫ਼ਿਲਮ ਦੀ ਟੀਮ ਹੁਣ ਫ਼ਿਲਮ ਦੀ ਐਡੀਟਿੰਗ ਵਿੱਚ ਲੱਗੀ ਹੋਈ ਹੈ ਅਤੇ ਕਾਫੀ ਮਸ਼ੂਰਫ ਹਨ| ਦੱਸ ਦੇਈਏ ਕਿ 'ਟੋਟਲ ਧਮਾਲ’ bollywood film ਫ਼ਿਲਮ ਧਮਾਲ ਸੀਰੀਜ਼ ਦੀ ਤੀਜੀ ਫ਼ਿਲਮ ਹੈ ਅਤੇ ਇਹ ਫੁੱਲ ਆਨ ਕਾਮੇਡੀ ਫ਼ਿਲਮ ਹੋਣ ਦੀ ਉਮੀਦ ਹੈ। ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਬੜੇ ਹੀ ਲੰਬੇ ਸਮੇਂ ਬਾਅਦ ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਇਕੱਠੇ ਨਜ਼ਰ ਆਉਣਗੇ।

ਫ਼ਿਲਮ bollywood film ਦਾ ਟ੍ਰੇਲਰ ਰਿਲੀਜ਼ ਹੋਣਾ ਹੈ ਜਿਸ ਤੋਂ ਪਤਾ ਪਤਾ ਲੱਗ ਹੀ ਜਾਵੇਗਾ ਕਿ ਫ਼ਿਲਮ ਕਿੰਨੀਆਂ ਕੁ ਧਮਾਲਾਂ ਪਾਉਂਦੀ ਹੈ| ਸੂਤਰਾਂ ਮੁਤਾਬਿਕ ਇਸਦਾ ਟ੍ਰੇਲਰ ਦੀਵਾਲੀ ਦੇ ਨੇੜੇ ਰਿਲੀਜ਼ ਕਰਨ ਦੀ ਗੱਲ ਚੱਲ ਰਹੀ ਹੈ। "ਫ਼ਿਲਮ ਦੇ ਟ੍ਰੇਲਰ ‘ਤੇ ਲਗਾਤਾਰ ਕੰਮ ਹੋ ਰਿਹਾ ਹੈ। ਇਸ ਨੂੰ ਦਸਹਿਰੇ ਜਾਂ ਦੀਵਾਲੀ ਨੇੜੇ ਰਿਲੀਜ਼ ਕੀਤਾ ਜਾਵੇਗਾ। ਅਜੇ ਦੇਵਗਨ ਆਪਣੀ ਕਿਸੇ ਵੀ ਫ਼ਿਲਮ ਦੀ ਜ਼ਿਆਦਾ ਪਬਲੀਸਿਟੀ ‘ਤੇ ਯਕੀਨ ਨਹੀਂ ਰੱਖਦੇ। ਇਸ ਫ਼ਿਲਮ ਨੂੰ ਅਜੇ ਦੇਵਗਨ ajay devgan ਦੇ ਮੁਤਾਬਕ ਹੀ ਪ੍ਰਮੋਟ ਕੀਤਾ ਜਾਵੇਗਾ। ‘ਟੋਟਲ ਧਮਾਲ’ ਦਾ ਟ੍ਰੇਲਰ ਕਾਫੀ ਵੱਡੇ ਲੇਵਲ ‘ਤੇ ਰਿਲੀਜ਼ ਕੀਤਾ ਜਾਵੇਗਾ।"

ਸੂਤਰਾਂ ਮੁਤਾਬਿਕ ਫ਼ਿਲਮ 7 ਦਸੰਬਰ ਨੂੰ ਰਿਲੀਜ਼ ਹੋ ਸਕਦੀ ਹੈ ਅਤੇ ਉਂਝ ਸਾਲ 2018 ਦੇ ਆਖਰ ‘ਚ ਕਈ ਵੱਡੀਆਂ ਫ਼ਿਲਮਾਂ ਨੂੰ ਰਿਲੀਜ਼ ਕੀਤਾ ਜਾਣਾ ਹੈ ਅਤੇ ਇਨ੍ਹਾਂ ਵਿੱਚ ਫ਼ਿਲਮ ‘ਟੋਟਲ ਧਮਾਲ’ bollywood film ਵੀ ਹੈ। ਉਮੀਦ ਹੈ ਫ਼ਿਲਮ ਸਭ ਦੁਆਰਾ ਖੂਬ ਪਸੰਦ ਕੀਤੀ ਜਾਵੇਗੀ |

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network