ਅਜੀਤ ਮਹਿੰਦੀ ਨੇ ਗਿੰਨੀ ਚਤਰਥ ਨੂੰ ਬਰਥਡੇ ਕੀਤਾ ਵਿਸ਼, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | November 19, 2020

ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦੇ ਜਨਮ ਦਿਨ ਦੇ ਮੌਕੇ ‘ਤੇ ਅਜੀਤ ਮਹਿੰਦੀ ਨੇ ਇੱਕ ਪਿਆਰੀ ਜਿਹੀ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਹੈਪੀ ਬਰਥਡੇ ਮੇਰੀ ਬਹੁਤ ਹੀ ਵਧੀਆ ਦੋਸਤ ਗਿੰਨੀ ਭਾਬੀ ਜੀ । Ginni and Kapil ਬਹੁਤ ਸਾਰਾ ਪਿਆਰ, ਪ੍ਰਮਾਤਮਾ ਤੈਨੂੰ ਹਰ ਉਸ ਸ਼ੈਅ ਨਾਲ ਨਵਾਜੇ ਜੋ ਵੀ ਤੁਸੀਂ ਡਿਸਰਵ ਕਰਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਗਿੰਨੀ ਦੇ ਨਾਲ ਸਾਂਝੀਆਂ ਕੀਤੀਆਂ ਹਨ । ਦੱਸ ਦਈਏ ਕਿ ਗਿੰਨੀ ਚਤਰਥ ਅਤੇ ਅਜੀਤ ਮਹਿੰਦੀ ਬਹੁਤ ਹੀ ਵਧੀਆ ਦੋਸਤ ਹਨ । ਹੋਰ ਪੜ੍ਹੋ: ਧੀ ਅਨਾਇਰਾ ਸ਼ਰਮਾ ਤੇ ਪਤਨੀ ਗਿੰਨੀ ਚਤਰਥ ਦੇ ਨਾਲ ਨਜ਼ਰ ਆਏ ਕਪਿਲ ਸ਼ਰਮਾ, ਫੋਟੋ ਹੋਈ ਵਾਇਰਲ
ginni ਅਜੀਤ ਮਹਿੰਦੀ ਦੀ ਗੱਲ ਕਰੀਏ ਤਾਂ ਹੰਸ ਪਰਿਵਾਰ ਦੀ ਵੱਡੀ ਨੂੰਹ ਅਤੇ ਨਵਰਾਜ ਹੰਸ ਦੀ ਪਤਨੀ ਹਨ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ginni with family ਹਾਲ ਹੀ ‘ਚ ਉਨ੍ਹਾਂ ਦੀ ਦਰਾਣੀ ਦੇ ਘਰ ਬੇਟੇ ਦਾ ਜਨਮ ਹੋਇਆ ਹੈ । ਜਿਸ ਦੇ ਨਾਲ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹਨ ।

 
View this post on Instagram
 

A post shared by Ajit ji (@ajitmehndi)

0 Comments
0

You may also like