ਬੀਚ 'ਤੇ ਖੇਡਣ ਵਾਲੇ ਮੁੰਡਿਆਂ ਨੂੰ ਅਕਸ਼ੇ ਕੁਮਾਰ ਨੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ  

Written by  Rupinder Kaler   |  November 26th 2018 01:06 PM  |  Updated: November 26th 2018 01:06 PM

ਬੀਚ 'ਤੇ ਖੇਡਣ ਵਾਲੇ ਮੁੰਡਿਆਂ ਨੂੰ ਅਕਸ਼ੇ ਕੁਮਾਰ ਨੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ  

ਐਕਟਰ ਅਕਸ਼ੇ ਕੁਮਾਰ ਨਾ ਸਿਰਫ ਫਿਲਮ ਇੰਡਸਟਰੀ ਵਿੱਚ ਸਭ ਤੋਂ ਜ਼ਿਆਦਾ ਟੈਲੈਂਟਡ ਬਲਕਿ ਸਭ ਤੋਂ ਜਿਆਦਾ ਫਿੱਟ ਵੀ ਹਨ । ਉਹਨਾਂ ਦੀ ਫਿੱਟਨੈੱਸ ਨੂੰ ਲੈ ਕੇ ਅਕਸਰ ਗੱਲ ਹੁੰਦੀਆਂ ਹਨ । ਉਹਨਾਂ ਦੀ ਤੰਦਰੂਸਤੀ ਉਹਨਾਂ ਦੇ ਲੱਖਾਂ ਪ੍ਰਸ਼ੰਸਕਾਂ ਲਈ ਪ੍ਰੇਰਨਾ ਵੀ ਬਣਦੀ ਹੈ, ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨੂੰ ਇਹ ਦੱਸਦੇ ਰਹਿੰਦੇ ਹਨ ਕਿ ਉਹਨਾਂ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਫਿੱਟ ਰੱਖਣਾ ਹੈ ।

ਹੋਰ ਵੇਖੋ : ਗਿੱਪੀ ਗਰੇਵਾਲ ਨੇ ਸ਼ਿੰਦੇ ਨਾਲ ਖੇਡੀ ਬਾਂਦਰ ਕਿੱਲਾ ਖੇਡ , ਦੇਖੋ ਵੀਡਿਓ

https://www.instagram.com/p/BqBv0drncjx/?utm_source=ig_embed

50  ਸਾਲ ਦੀ ਉਮਰ ਵਿੱਚ ਵੀ ਉਹ ਕਦੇ ਸਾਇਕਲ ਚਲਾਉਂਦੇ ਹੋਏ ਨਜ਼ਰ ਆਉਂਦੇ ਹਨ, ਵਾਲੀਬਾਲ ਖੇਡਦੇ ਹਨ । ਇਸ ਸਭ ਕੁਝ ਉਹ ਇਸ ਤਰ੍ਹਾਂ ਕਰਦੇ ਹਨ ਜਿਸ ਤਰ੍ਹਾਂ ਉਹ 16 ਸਾਲ ਦੇ ਲੜਕੇ ਹੋਣ ।

ਹੋਰ ਵੇਖੋ : ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੰਦਾ ਹੈ ‘ਟਾਈਮ’ ਗੀਤ

https://www.instagram.com/p/BodRlR0AG5p/?utm_source=ig_embed

ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਕੁਝ ਲੜਕੇ ਟ੍ਰੇਨਿੰਗ ਬਾਲ ਦੇ ਉੱਤੇ ਜਿਮਨਾਸਟਿਕ ਕਰਦੇ ਹੋਏ ਦੇਖੇ ਜਾ ਸਕਦੇ ਹਨ । ਇਸ ਬਾਲ ਦੇ ਰਾਹੀਂ ਲੜਕੇ ਬਹੁਤ ਵਧੀਆ ਜਿਮਨਾਸਟਿਕ ਕਰ ਰਹੇ ਹਨ । ਦਰਅਸਲ ਇਹ ਬਾਲ ਅਕਸ਼ੇ ਕੁਮਾਰ ਨੇ ਹੀ ਲੜਕਿਆਂ ਨੂੰ ਗਿਫਟ ਕੀਤੀ ਹੈ ਕਿਉਂਕਿ ਅਕਸ਼ੈ ਕੁਮਾਰ ਨੂੰ ਇਹ ਲੜਕੇ ਬੀਚ 'ਤੇ ਇਸ ਤਰ੍ਹਾਂ ਕਰਦੇ ਬਹੁਤ ਚੰਗੇ ਲਗਦੇ ਹਨ । ਇਸ ਵੀਡਿਓ ਵਿੱਚ ਅਕਸ਼ੇ ਕੁਮਾਰ ਵੀ ਨਜ਼ਰ ਆ ਰਹੇ ਹਨ ।

ਹੋਰ ਵੇਖੋ : ਐਕਟਰ ਅਰਜੁਨ ਕਪੂਰ ਤੇ ਮਲਾਇਕਾ ਦਾ ਇੱਕ ਹੋਰ ਰਾਜ ਆਇਆ ਸਾਹਮਣੇ, ਦੇਖੋ ਤਸਵੀਰਾਂ

https://www.instagram.com/p/BqoT_cwHZM0/

ਅਕਸ਼ੇ ਕੁਮਾਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੇ ਬਜਟ ਦੀ ਫਿਲਮ '2.0'ਆ ਰਹੀ ਹੈ, ਇਸ ਵਿੱਚ ਉੇਹਨਾਂ ਦੇ ਨਾਲ ਰਜਨੀਕਾਂਤ ਵੀ ਦਿਖਾਈ ਦੇਣਗੇ । ਜਾਣਕਾਰਾਂ ਮੁਤਾਬਿਕ ਇਸ ਫਿਲਮ ਤੇ 500 ਕਰੋੜ ਦਾ ਖਰਚ ਆਇਆ ਹੈ ਤੇ ਇਹ ਫਿਲਮ ੨੯ ਨਵੰਬਰ ਨੂੰ ਰਿਲੀਜ਼ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network