ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਕਠਪੁਤਲੀ' ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

written by Pushp Raj | August 20, 2022

Film Cuttputlli' Trailer released: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਆਪਣੀ ਨਵੀਂ ਫ਼ਿਲਮ 'ਕਠਪੁਤਲੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਜਿਥੇ ਹਾਲ ਹੀ ਵਿੱਚ ਰਿਲੀਜ਼ ਹੋਈ ਅਕਸ਼ੈ ਕੁਮਾਰ ਦੀ ਫ਼ਿਲਮ ਰਕਸ਼ਾ ਬੰਧਨ ਬਾਕਸ ਆਫਿਸ 'ਤੇ ਕਮਾਲ ਨਾਂ ਦਿਖਾ ਸਕੀ, ਪਰ ਇਸ ਦੇ ਬਾਵਜੂਦ ਅਕਸ਼ੈ ਕੁਮਾਰ ਇੱਕ ਹੋਰ ਨਵੀ ਫ਼ਿਲਮ 'ਕਠਪੁਤਲੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਅੱਜ ਇਸ ਫ਼ਿਲਮ ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰ ਮਿਲ ਰਿਹਾ ਹੈ।

Cuttputlli Teaser: Akshay Kumar set to play 'mind games' in his next thriller drama Image Source: Twitter

ਅਕਸ਼ੈ ਕੁਮਾਰ ਦੀਆਂ ਤਿੰਨ ਵੱਡੀਆਂ ਫ਼ਿਲਮਾਂ ਇਸ ਸਾਲ ਫਲਾਪ ਸਾਬਤ ਹੋਈਆਂ ਹਨ। ਅੱਕੀ ਦੀ ਬੱਚਨ ਪਾਂਡੇ ਤੋਂ ਲੈ ਕੇ ਸਮਰਾਟ ਪ੍ਰਿਥਵੀਰਾਜ ਤੱਕ ਅਤੇ ਹਾਲ ਹੀ 'ਚ ਰਕਸ਼ਾ ਬੰਧਨ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਨਾਲ ਫਲਾਪ ਰਹੀ ਹੈ।

image From instagram

ਹੁਣ ਅਕਸ਼ੈ ਕੁਮਾਰ ਦੀ ਇੱਕ ਹੋਰ ਫ਼ਿਲਮ ਕਠਪੁਤਲੀ ਆ ਰਹੀ ਹੈ। ਕਠਪੁਤਲੀ ਦਾ ਸਸਪੈਂਸ ਅਤੇ ਰਹੱਸ ਨਾਲ ਭਰਪੂਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਪੂਜਾ ਐਂਟਰਟੇਨਮੈਂਟ ਦੇ ਬੈਨਰ ਹੇਠ ਬਣਾਈ ਗਈ ਹੈ ਅਤੇ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ।

ਇਸ ਫ਼ਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਏ ਇਸ ਟ੍ਰੇਲਰ ਨੂੰ ਅਕਸ਼ੈ ਕੁਮਾਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਸ ਟ੍ਰੇਲਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਕਸ਼ੈ ਕੁਮਾਰ ਇੱਕ ਪੁਲਿਸ ਅਧਿਕਾਰੀ ਦੇ ਰੂਪ ਵਿੱਚ ਸ਼ਹਿਰ ਵਿੱਚ ਹੋ ਰਹੇ ਰਹੱਸਮਈ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਸੰਘਰਸ਼ ਕਰ ਰਹੇ ਹਨ।

image From instagram

ਹੋਰ ਪੜ੍ਹੋ: ਅਕਸ਼ੈ ਕੁਮਾਰ ਦੀ ਫ਼ਿਲਮ 'ਕਠਪੁਤਲੀ' 'ਚ ਨਜ਼ਰ ਆਉਣਗੇ ਇਹ ਦੋ ਪੰਜਾਬੀ ਕਲਾਕਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇਸ ਫ਼ਿਲਮ ਦੇ ਵਿੱਚ ਅਕਸ਼ੈ ਕੁਮਾਰ ਦੇ ਨਾਲ ਇਸ ਟ੍ਰੇਲਰ ਵਿੱਚ ਤੁਹਾਨੂੰ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀ ਵੀ ਝਲਕ ਦੇਖਣ ਨੂੰ ਮਿਲ ਰਹੀ ਹੈ। ਕਠਪੁਤਲੀ ਦੇ ਟ੍ਰੇਲਰ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਰਹੱਸ ਅਤੇ ਸਸਪੈਂਸ ਨਾਲ ਭਰਪੂਰ ਕ੍ਰਾਈਮ ਥ੍ਰਿਲਰ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ 2 ਸਤੰਬਰ 2022 ਨੂੰ ਰਿਲੀਜ਼ ਹੋਵੇਗੀ।

You may also like