
Alia Bhatt-Ranbir Kapoor celebrate Christmas: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਐਕਟਰ ਰਣਬੀਰ ਕਪੂਰ ਲਈ ਇਹ ਸਾਲ ਕਾਫੀ ਖਾਸ ਰਿਹਾ ਹੈ। ਜੀ ਹਾਂ ਸਾਲ 2022 'ਚ ਦੋਵਾਂ ਦਾ ਵਿਆਹ ਹੋਇਆ ਤੇ ਦੋਵੇਂ ਇੱਕ ਪਿਆਰੀ ਜਿਹੀ ਬੱਚੀ ਦੇ ਮਾਪੇ ਵੀ ਬਣ ਗਏ। ਦੋਵਾਂ ਨੇ ਆਪਣੇ ਵਿਆਹ ਅਤੇ ਧੀ ਰਾਹਾ ਦਾ ਪਹਿਲਾ ਕ੍ਰਿਸਮਿਸ ਦਾ ਜਸ਼ਨ ਮਨਾਇਆ। ਇਸ ਮੌਕੇ 'ਤੇ ਉਨ੍ਹਾਂ ਦਾ ਪਰਿਵਾਰ ਵੀ ਨਜ਼ਰ ਆਇਆ। ਕੁਝ ਸਮੇਂ ਪਹਿਲਾਂ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕ੍ਰਿਸਮਿਸ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਹੋਰ ਪੜ੍ਹੋ : ਬੀ ਪਰਾਕ ਨੇ ਸੈਂਟਾ ਕਲਾਜ਼ ਬਣ ਕੇ ਪੁੱਤਰ ਅਦਾਬ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਦੇਖੋ ਵੀਡੀਓ

ਇਹ ਤਸਵੀਰਾਂ ਆਲੀਆ ਭੱਟ ਦੇ ਕ੍ਰਿਸਮਿਸ ਸੈਲੀਬ੍ਰੇਸ਼ਨ ਦੀਆਂ ਹਨ, ਜਿਸ 'ਚ ਉਹ ਰਣਬੀਰ ਕਪੂਰ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਨਜ਼ਰ ਆ ਰਹੀ ਹੈ। ਆਲੀਆ ਭੱਟ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੀ ਪਹਿਲੀ ਤਸਵੀਰ 'ਚ ਉਹ ਕ੍ਰਿਸਮਸ ਟ੍ਰੀ ਦੇ ਕੋਲ ਲਾਲ ਰੰਗ ਦੀ ਡਰੈੱਸ 'ਚ ਖੜ੍ਹੀ ਹੈ ਅਤੇ ਰਣਬੀਰ ਕਪੂਰ ਉਸ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਬਾਕੀ ਤਸਵੀਰਾਂ 'ਚ ਆਲੀਆ ਭੱਟ ਨੀਤੂ ਕਪੂਰ, ਸੋਨੀ ਰਾਜ਼ਦਾਨ, ਰਣਧੀਰ ਕਪੂਰ ਅਤੇ ਕਰਿਸ਼ਮਾ ਕਪੂਰ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਲ ਨਜ਼ਰ ਆ ਰਹੇ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਲੀਆ ਭੱਟ ਨੇ ਲਿਖਿਆ, 'ਇਹ ਸਾਲ ਦਾ ਸਭ ਤੋਂ ਵਧੀਆ ਸਮਾਂ ਹੈ, ਦੁਨੀਆ ਦੇ ਬਿਹਤਰੀਨ ਲੋਕਾਂ ਨਾਲ। ਮੇਰੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ। ਬੇਸ਼ੱਕ ਰਣਬੀਰ ਕਪੂਰ ਅਤੇ ਆਲੀਆ ਭੱਟ ਦੀਆਂ ਇਹ ਤਸਵੀਰਾਂ ਕਾਫੀ ਕਿਊਟ ਹਨ ਪਰ ਕਮੈਂਟ ਸੈਕਸ਼ਨ 'ਚ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਬੇਟੀ 'ਰਾਹਾ' ਦੀਆਂ ਤਸਵੀਰਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਪੋਸਟ ਉੱਤੇ ਫੈਨਜ਼ ਤੇ ਕਲਾਕਾਰ ਕਮੈਂਟ ਕਰਕੇ ਪਿਆਰ ਲੁੱਟਾ ਰਹੇ ਹਨ।

ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਕ੍ਰਿਸਮਿਸ ਡਿਨਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਆਲੀਆ ਅਤੇ ਸ਼ਾਹੀਨ ਭੱਟ ਇਕੱਠੇ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਰਣਬੀਰ ਕਪੂਰ, ਨੀਤੂ ਕਪੂਰ, ਪੂਜਾ ਭੱਟ ਅਤੇ 'ਬ੍ਰਹਮਾਸਤਰ' ਦੇ ਨਿਰਦੇਸ਼ਕ ਅਤੇ ਖਾਸ ਦੋਸਤ ਅਯਾਨ ਮੁਖਰਜੀ ਵੀ ਇਸ ਸੈਲੀਬ੍ਰੇਸ਼ਨ 'ਚ ਸ਼ਿਰਕਤ ਕਰਦੇ ਨਜ਼ਰ ਆਏ ਹਨ। ਸੋਨੀ ਰਾਜ਼ਦਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਇਕ ਵੀਡੀਓ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ, ਜਿਸ 'ਚ ਕ੍ਰਿਸਮਸ ਟ੍ਰੀ 'ਤੇ ਆਲੀਆ-ਰਣਬੀਰ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਰਾਹਾ ਦੇ ਨਾਂ 'ਤੇ ਕ੍ਰਿਸਮਿਸ ਬਾਲ ਵੀ ਨਜ਼ਰ ਆਈ।
View this post on Instagram