ਆਲੀਆ ਭੱਟ ਨੇ ਵਿਆਹ ਤੋਂ ਬਾਅਦ ਸਰਨੇਮ ਬਦਲਣ ‘ਤੇ ਦਿੱਤਾ ਰਿਐਕਸ਼ਨ, ਦੱਸਿਆ ਕਿਉਂ ਬਦਲਿਆ ਸਰਨੇਮ

written by Shaminder | August 22, 2022

ਆਲੀਆ ਭੱਟ (Alia Bhatt)  ਇਨ੍ਹੀਂ ਦਿਨੀਂ ਆਪਣੇ ਸਰਨੇਮ ਨੂੰ ਲੈ ਕੇ ਕਾਫੀ ਚਰਚਾ ‘ਚ ਹੈ । ਇਸ ਬਾਰੇ ਹੁਣ ਆਲੀਆ ਭੱਟ ਦਾ ਬਿਆਨ ਸਾਹਮਣੇ ਆਇਆ ਹੈ ।ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਕਾਫੀ ਚਰਚਾ ‘ਚ ਹੈ । ਆਲੀਆ ਭੱਟ ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ ।

alia bhatt-

ਹੋਰ ਪੜ੍ਹੋ : ਆਲੀਆ ਭੱਟ ਦੀਆਂ ਨਵਾਂ ਵੀਡੀਓ ਹੋ ਰਿਹਾ ਵਾਇਰਲ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

ਇੱਕ ਅਖ਼ਬਾਰ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਅਦਾਕਾਰਾ ਨੇ ਦੱਸਿਆ ਕਿ ‘ਅਸੀਂ ਜਲਦ ਹੀ ਮਾਤਾ ਪਿਤਾ ਬਣਨ ਜਾ ਰਹੇ ਹਾਂ । ਜਦੋਂ ਕਪੂਰ ਪਰਿਵਾਰ ਇੱਕਠਾ ਘੁੰਮ ਰਿਹਾ ਹੋਵੇ ਤਾਂ ਮੈਂ ਇੱਕਲੀ ‘ਭੱਟ’ ਨਹੀਂ ਬਣਨਾ ਚਾਹੁੰਦੀ । ਇਸ ਲਈ ਮੈਂ ਕਾਨੂੰਨੀ ਤੌਰ ‘ਤੇ ਆਪਣਾ ਸਰਨੇਮ ਜਲਦ ਹੀ ਬਦਲ ਲਵਾਂਗੀ’।

alia bhatt-

ਹੋਰ ਪੜ੍ਹੋ : ਬੇਬੀਮੂਨ ਤੋਂ ਆਲੀਆ ਭੱਟ ਨੇ ਸ਼ੇਅਰ ਕੀਤੀ ਰਣਬੀਰ ਕਪੂਰ ਦੀ ਕਿਊਟ ਜਿਹੀ ਵੀਡੀਓ, ਕਪਲ ਲੈ ਰਿਹਾ ਹੈ ਹਸੀਨ ਵਾਦੀਆਂ ਦਾ ਅਨੰਦ

ਆਲੀਆ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਲਦ ਹੀ ਅਦਾਕਾਰਾ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਇਸ ਤੋਂ ਪਹਿਲਾਂ ਉਹ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ ।

inside image of alia bhatt

ਜਲਦ ਹੀ ਰਣਬੀਰ ਕਪੂਰ ਅਤੇ ਆਲੀਆ ਭੱਟ ਮਾਪੇ ਬਣਨ ਜਾ ਰਹੇ ਹਨ । ਆਪਣੀ ਪ੍ਰੈਗਨੇਂਸੀ ਦਾ ਐਲਾਨ ਆਲੀਆ ਭੱਟ ਨੇ ਕੁਝ ਦਿਨ ਪਹਿਲਾਂ ਕੀਤਾ ਸੀ । ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਇਸ ਜੋੜੀ ਦੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਐਕਸਾਈਟਡ ਹਨ । ਰਣਬੀਰ ਕਪੂਰ ਵੀ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਚਰਚਾ ‘ਚ ਹਨ ਅਤੇ ਪਹਿਲੀ ਵਾਰ ਪਿਤਾ ਬਣਨ ਨੂੰ ਲੈ ਕੇ ਪੱਬਾਂ ਭਾਰ ਹਨ ਅਤੇ ਆਲੀਆ ਦਾ ਖ਼ਾਸ ਖਿਆਲ ਰੱਖ ਰਹੇ ਹਨ ।

 

View this post on Instagram

 

A post shared by Alia Bhatt 🤍☀️ (@aliaabhatt)

You may also like