ਆਪਣੇ ਹੀ ਬਾਡੀਗਾਰਡ ਨਾਲ ਖਹਿਬੜ ਪਈ ਆਲੀਆ ਭੱਟ, ਵੀਡੀਓ ਨੂੰ ਦੇਖ ਭੜਕੇ ਲੋਕ

Written by  Rupinder Kaler   |  September 19th 2019 04:19 PM  |  Updated: September 19th 2019 04:19 PM

ਆਪਣੇ ਹੀ ਬਾਡੀਗਾਰਡ ਨਾਲ ਖਹਿਬੜ ਪਈ ਆਲੀਆ ਭੱਟ, ਵੀਡੀਓ ਨੂੰ ਦੇਖ ਭੜਕੇ ਲੋਕ

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀਆਂ ਫ਼ਿਲਮਾਂ ਦੇ ਨਾਲ-ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਚਰਚਾ ਵਿੱਚ ਹੈ । ਆਲੀਆ ਨੂੰ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੰਫਰਟ ਮੂਡ ਵਿੱਚ ਦੇਖਿਆ ਜਾ ਸਕਦਾ ਹੈ । ਉਹ ਲੋਕਾਂ ਨਾਲ ਬਹੁਤ ਤਰੀਕੇ ਨਾਲ ਪੇਸ਼ ਆਉਂਦੀ ਹੈ । ਪਰ ਹਾਲ ਹੀ ਵਿੱਚ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਬਾਡੀਗਾਰਡ ਨੂੰ ਬੁਰੀ ਤਰ੍ਹਾਂ ਫਟਕਾਰ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B2kS8T0FgF0/

ਸੋਸ਼ਲ ਮੀਡੀਆ ਤੇ ਨਜ਼ਰ ਆ ਰਹੀ ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਆਲੀਆ ਭੱਟ ਆਪਣੀ ਫ਼ਿਲਮ ਦੇ ਸੈੱਟ ਤੇ ਪਹੁੰਚਦੀ ਹੈ । ਜਿਉਂ ਹੀ ਉਹ ਆਪਣੀ ਗੱਡੀ ਵਿੱਚੋਂ ਉਤਰਦੀ ਹੈ ਤਾਂ ਬਾਡੀਗਾਰਡ ਉਸ ਨੂੰ ਘੇਰਾ ਪਾ ਲੈਂਦੇ ਹਨ, ਪਰ ਸ਼ਾਇਦ ਆਲੀਆ ਨੂੰ ਬਾਡੀਗਾਰਡ ਦੀ ਇਹ ਗੱਲ ਪਸੰਦ ਨਹੀਂ ਆਈ ਤੇ ਉਹ ਭੜਕ ਪੈਂਦੀ ਹੈ ।

https://www.instagram.com/p/B2d97OKH0tZ/?utm_source=ig_embed&utm_campaign=dlfix

ਆਲੀਆ ਦੀ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਆਲੀਆ ਦੀ ਇਸ ਹਰਕਤ ਨੂੰ ਦੇਖ ਕੇ ਲੋਕ ਉਸ ਨੂੰ ਲਗਾਤਾਰ ਟਰੋਲ ਕਰ ਰਹੇ ਹਨ । ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network