Alia Bhatt Baby Bump: ਪਤੀ ਰਣਬੀਰ ਕਪੂਰ ਨਾਲ ਨਜ਼ਰ ਆਈ ਆਲੀਆ ਭੱਟ, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

Written by  Lajwinder kaur   |  September 04th 2022 09:25 AM  |  Updated: September 04th 2022 09:19 AM

Alia Bhatt Baby Bump: ਪਤੀ ਰਣਬੀਰ ਕਪੂਰ ਨਾਲ ਨਜ਼ਰ ਆਈ ਆਲੀਆ ਭੱਟ, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

Alia Bhatt Baby Bump: ਰਣਬੀਰ ਕਪੂਰ ਅਤੇ ਆਲੀਆ ਭੱਟ ਚੇਨਈ ਤੋਂ 'ਬ੍ਰਹਮਾਸਤਰ' ਦੀ ਪ੍ਰਮੋਸ਼ਨ ਕਰਕੇ ਵਾਪਸ ਆ ਗਏ ਹਨ। ਅਜਿਹੇ 'ਚ ਇਸ ਜੋੜੇ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਰਣਬੀਰ ਆਲੀਆ ਦੀਆਂ ਕੁਝ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਲਾੜਾ-ਲਾੜੀ ਦਾ ਇਹ ਵੀਡੀਓ, ਵਿਆਹ ਤੋਂ ਬਾਅਦ ਲਾੜੀ ਨੇ ਚਲਾਕੀ ਨਾਲ ਲਾੜੇ ਤੋਂ ਕਰਵਾਏ ਇਸ ਕੰਟਰੈਕਟ ‘ਤੇ ਦਸਤਖਤ

inside image of alia bhatt Image Source : Instagram

ਸਾਹਮਣੇ ਆਈਆਂ ਇਨ੍ਹਾਂ ਤਾਜ਼ਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਗਰਭਵਤੀ ਆਲੀਆ ਭੱਟ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਟਾਈਟ ਆਊਟਫਿਟ 'ਚ ਆਲੀਆ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ।

ਇਸ ਦੌਰਾਨ ਰਣਬੀਰ ਕਪੂਰ ਅਤੇ ਆਲੀਆ ਭੱਟ ਦੋਵੇਂ ਕੈਜ਼ੂਅਲ ਲੁੱਕ 'ਚ ਨਜ਼ਰ ਆਏ। ਕਿਊਟ ਸਟਾਰ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

alia and ranbir Image Source : Instagram

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਇਨ੍ਹੀਂ ਦਿਨੀਂ 'ਬ੍ਰਹਮਾਸਤਰ' ਦਾ ਜ਼ਬਰਦਸਤ ਪ੍ਰਮੋਸ਼ਨ ਕਰ ਰਹੇ ਹਨ। ਆਲੀਆ ਜੋ ਕਿ ਆਪਣੀ ਪਹਿਲੀ ਪ੍ਰੈਗਨੈਂਸੀ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ।

Alia Bhatt Image Source : Instagram

ਜਾਣਕਾਰੀ ਲਈ ਦੱਸ ਦੇਈਏ ਕਿ ਆਲੀਆ-ਰਣਬੀਰ ਦਾ ਵਿਆਹ ਇਸ ਸਾਲ ਅਪ੍ਰੈਲ 'ਚ ਹੋਇਆ ਸੀ। ਵਿਆਹ ਦੇ ਦੋ ਮਹੀਨੇ ਬਾਅਦ ਆਲੀਆ ਨੇ ਪ੍ਰੈਗਨੈਂਸੀ ਦੀ ਖਬਰ ਸਾਂਝੀ ਕੀਤੀ। ਦੋਵਾਂ ਦਾ ਪਿਆਰ ਫਿਲਮ ਬ੍ਰਹਮਾਸਤਰ ਦੇ ਸੈੱਟ ਤੋਂ ਸ਼ੁਰੂ ਹੋਇਆ ਸੀ। ਹੁਣ ਇਹ ਫ਼ਿਲਮ ਸਿਨੇਮਾ ਘਰਾਂ ‘ਚ ਰਿਲੀਜ਼ ਲਈ ਤਿਆਰ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network