ਵਿਆਹ ਤੋਂ ਬਾਅਦ ਪਹਿਲੀ ਵਾਰ ਘਰ ਤੋਂ ਬਾਹਰ ਨਿਕਲੀ ਆਲੀਆ ਭੱਟ, ਪੰਜਾਬੀ ਸੂਟ ‘ਚ ਮਹਿੰਦੀ ਵਾਲੇ ਹੱਥ ਫਲਾਂਟ ਕਰਦੀ ਆਈ ਨਜ਼ਰ

written by Lajwinder kaur | April 19, 2022

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ 14 ਅਪ੍ਰੈਲ ਨੂੰ ਆਪਣੇ ਕ੍ਰਸ਼ ਅਤੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰਣਬੀਰ ਕਪੂਰ ਨਾਲ ਵਿਆਹ ਕਰਵਾ ਲਿਆ। ਰਣਬੀਰ-ਆਲੀਆ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜੇ ਤੱਕ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਵਿਆਹ ਤੋਂ ਬਾਅਦ ਰਣਬੀਰ ਕਪੂਰ ਵੀ ਕੰਮ 'ਤੇ ਪਰਤ ਆਏ ਹਨ। ਰਣਬੀਰ ਦੀਆਂ ਸਾਰੀਆਂ ਤਸਵੀਰਾਂ ਟੀ-ਸੀਰੀਜ਼ ਦੇ ਦਫਤਰ ਦੇ ਬਾਹਰ ਤੋਂ ਸਾਹਮਣੇ ਆਈਆਂ ਹਨ।

ਹੋਰ ਪੜ੍ਹੋ : ਸਾਹਮਣੇ ਆਈ ਰਣਬੀਰ-ਆਲੀਆ ਦੀ ਪੋਸਟ ਵੈਡਿੰਗ ਪਾਰਟੀ ਦੀ ਪਹਿਲੀ ਤਸਵੀਰ, ਕਰਿਸ਼ਮਾ ਕਪੂਰ ਨੇ ਭਰਾ-ਭਾਬੀ ਲਈ ਲਿਖਿਆ ਖ਼ਾਸ ਸੁਨੇਹਾ

alia bhatt latest pics

ਇਸ ਦੇ ਨਾਲ ਹੀ ਰਣਬੀਰ ਤੋਂ ਬਾਅਦ ਲੱਗਦਾ ਹੈ ਕਿ ਆਲੀਆ ਭੱਟ ਵੀ ਕੰਮ 'ਤੇ ਵਾਪਸ ਆ ਗਈ ਹੈ। ਮੁੰਬਈ ਏਅਰਪੋਰਟ ਤੋਂ ਆਲੀਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਮਨੀਸ਼ ਮਲਹੋਤਰਾ ਨਾਲ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਆਲੀਆ ਆਪਣੀ ਸ਼ੂਟਿੰਗ ਲਈ ਕਿਤੇ ਜਾ ਰਹੀ ਹੈ ਜਾਂ ਨਿੱਜੀ ਕੰਮ ਕਾਰਨ। ਇਹ ਵਿਆਹ ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਆਲੀਆ ਘਰ ਤੋਂ ਬਾਹਰ ਆਈ ਹੈ।

after marriage alia ready to back to work

ਹੋਰ ਪੜ੍ਹੋ : ਗੁਰਮੀਤ ਤੇ ਦੇਬੀਨਾ ਨੇ ਸਾਂਝੀ ਕੀਤੀ ਆਪਣੀ ਨਵਜੰਮੀ ਧੀ ਦੀ ਪਿਆਰੀ ਤਸਵੀਰ ਤੇ ਨਾਲ ਕੀਤਾ ਧੀ ਦੇ ਨਾਮ ਦਾ ਖੁਲਾਸਾ

ਇਨ੍ਹਾਂ ਤਸਵੀਰਾਂ 'ਚ ਆਲੀਆ ਨੇ ਪਿੰਕ ਐਂਡ ਵ੍ਹਾਈਟ ਰੰਗ ਦਾ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਸਿੰਪਲ ਅਤੇ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ 'ਚ ਆਲੀਆ ਪਾਪਰਾਜ਼ੀ 'ਤੇ ਹੱਥ ਹਿਲਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਹੱਥ 'ਚ ਮੰਗਣੀ ਦੀ ਅੰਗੂਠੀ ਅਤੇ ਮਹਿੰਦੀ ਵੀ ਨਜ਼ਰ ਆ ਰਹੀ ਹੈ। ਹਾਲਾਂਕਿ ਦੁਲਹਨ ਦੀ ਮਹਿੰਦੀ ਹੁਣ ਥੋੜ੍ਹੀ ਹਲਕੀ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਆਲੀਆ ਵਿਆਹ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ ਆਲੀਆ ਆਪਣੀ ਫ਼ਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਬਚੇ ਹੋਏ ਸ਼ੂਟਸ ਦੇ ਲਈ ਰਾਜਸਥਾਨ ਜਾ ਸਕਦੀ ਹੈ। ਦੱਸ ਦਈਏ ਆਲੀਆ ਤੇ ਰਣਬੀਰ ਵਿਆਹ ਤੋਂ ਬਾਅਦ ਹਨੀਮੂਨ ਤੇ ਨਹੀਂ ਸਗੋਂ ਆਪੋ ਆਪਣੇ ਪੇਂਡਿੰਗ ਪਏ ਹੋਏ ਪ੍ਰੋਜੈਕਟਸ ਉੱਤੇ ਕੰਮ ਕਰਨ ਲੱਗ ਗਏ ਹਨ।

 

 

You may also like