ਅਮਰ ਨੂਰੀ ਨੇ ਸਰਦੂਲ ਸਿਕੰਦਰ ਦੇ ਬਰਥ ਡੇਅ ‘ਤੇ ਕੁਝ ਇਸ ਤਰ੍ਹਾਂ ਕੀਤਾ ਪਿਆਰ ਦਾ ਇਜ਼ਹਾਰ

written by Lajwinder kaur | January 15, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖ਼ੂਬਸੂਰਤ ਤੇ ਬਾਕਮਾਲ ਗਾਇਕਾ ਅਮਰ ਨੂਰੀ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਲਾਈਫ਼ ਪਾਟਨਰ ਸਰਦੂਲ ਸਿਕੰਦਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਤਸਵੀਰ ਦੇ ਨਾਲ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਪਾਈ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਬਰਥਡੇਅ ਡਾਰਲਿੰਗ...ਰੱਬ ਤੁਹਾਨੂੰ ਖੁਸ਼ੀਆਂ ਭਰੀ ਸੋਹਣੀ ਲੰਮੀ ਤੰਦਰੁਸਤ ਜ਼ਿੰਦਗੀ ਦੇਵੇ...ਬਹੁਤ ਸਾਰਾ ਪਿਆਰ ਮੇਰੀ ਜਾਨ..’Sardool Sikander

View this post on Instagram
 

HAPPY BIRTHDAY DARLING??♥️??? rabb tuhnu khushiaan bhari sohni lmbi tandrust zindgi deve?? love u sooo much meri jaan ♥️♥️

A post shared by Amar Noori (@amarnooriworld) on

ਹੋਰ ਵੇਖੋ:ਅੱਜ ਹੈ ਪ੍ਰਭ ਗਿੱਲ ਦਾ ਜਨਮ ਦਿਨ, ਕਦੇ ਕਮਾਉਂਦੇ ਸਨ 300 ਰੁਪਏ, ਦਿਲਜੀਤ ਦੋਸਾਂਝ ਦੇ ਨਾਲ ਕੋਰਸ ਸਿੰਗਰ ਵੀ ਕੀਤਾ ਸੀ ਕੰਮ ਅਮਰ ਨੂਰੀ ਤੇ ਸਰਦੂਲ ਸਿਕੰਦਰ ਦਰਸ਼ਕਾਂ ਦੇ ਪਸੰਦੀਦਾ ਲਵ ਕਪਲਸ ‘ਚੋਂ ਇੱਕ ਨੇ। ਜ਼ਿਕਰਯੋਗ ਹੈ ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਵਿਆਹ ‘ਚ ਅਖਾੜੇ ਦੌਰਾਨ ਹੋਈ ਸੀ। ਇਸ ਤੋਂ ਬਾਅਦ ਉਹਨਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ। ਉਹਨਾਂ ਦੀ ਜੋੜੀ ਲੋਕਾਂ ਨੂੰ ਏਨੀਂ ਪਸੰਦ ਆਈ ਕਿ ਅਸਲ ਜ਼ਿੰਦਗੀ ਵਿੱਚ ਵੀ ਉਹਨਾਂ ਦੀ ਜੋੜੀ ਬਣ ਗਈ। ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ। ਦੋਵਾਂ ਗਾਇਕਾਂ ਨੂੰ ਆਪਣੇ ਪਿਆਰ ਨੂੰ ਪਾਉਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਿਆ ਸੀ। ਕਿਉਂਕਿ ਇਸ ਵਿਆਹ ਦੇ ਖਿਲਾਫ ਨੂਰੀ ਦੇ ਪਰਿਵਾਰ ਦਾ ਹਰ ਮੈਂਬਰ ਸੀ। ਪਰ ਨੂਰੀ ਦੀ ਜਿੱਦ ਅੱਗੇ ਹਰ ਕੋਈ ਹਾਰ ਗਿਆ।
 
View this post on Instagram
 

happ new year ????

A post shared by Amar Noori (@amarnooriworld) on

ਦੋਵਾਂ ਨੇ ਇਕੱਠੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ ਰੋਡ ਦੇ ਉੱਤੇ, ਮੇਰਾ ਦਿਓਰ, ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਕੌਣ ਹੱਸਦੀ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਦੱਸ ਦਈਏ ਅਮਰ ਨੂਰੀ ਬਿਹਤਰੀਨ ਅਦਾਕਾਰਾ ਵੀ ਨੇ ਉਨ੍ਹਾਂ ਪਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।    

0 Comments
0

You may also like