ਅਮਰ ਨੂਰੀ ਨੇ ਸਰਦੂਲ ਸਿਕੰਦਰ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕਰਦੇ ਹੋਏ ਕੀਤਾ ਯਾਦ, ਸਾਂਝੇ ਕੀਤੇ ਦਿਲ ਦੇ ਜਜ਼ਬਾਤ

Written by  Shaminder   |  November 01st 2022 03:51 PM  |  Updated: November 01st 2022 03:51 PM

ਅਮਰ ਨੂਰੀ ਨੇ ਸਰਦੂਲ ਸਿਕੰਦਰ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕਰਦੇ ਹੋਏ ਕੀਤਾ ਯਾਦ, ਸਾਂਝੇ ਕੀਤੇ ਦਿਲ ਦੇ ਜਜ਼ਬਾਤ

ਅਮਰ ਨੂਰੀ (Amar Noori) ਅਕਸਰ ਸਰਦੂਲ ਸਿਕੰਦਰ (Sardool Sikander) ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸਰਦੂਲ ਸਿਕੰਦਰ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਤਸਵੀਰ ‘ਚ ਗਾਇਕਾ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ, ਜਦੋਂਕਿ ਇੱਕ ਹੋਰ ਦੂਜੀ ਤਸਵੀਰ ‘ਚ ਉਹ ਆਪਣੇ ਬੇਟਿਆਂ ਅਤੇ ਪਤੀ ਦੇ ਨਾਲ ਦਿਖਾਈ ਦੇ ਰਹੀ ਹੈ ।

amar noori shared unseen pic with hubby sardool sikander

ਹੋਰ ਪੜ੍ਹੋ : ਭੀੜ ਤੋਂ ਸ਼ਹਿਨਾਜ਼ ਗਿੱਲ ਨੂੰ ਬਚਾ ਕੇ ਲਿਜਾਂਦੇ ਹੋਏ ਨਜ਼ਰ ਆਏ ਗਾਇਕ ਜੱਸੀ ਗਿੱਲ, ਵੇਖੋ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਸਰਦੂਲ ਸਿਕੰਦਰ ਕੁਝ ਸਮਾਂ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ ਅਤੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਅਮਰ ਨੂਰੀ ਪੂਰੀ ਤਰ੍ਹਾਂ ਟੁੱਟ ਗਏ ਸਨ ।

Sardool Sikander and Amar noori image From instagram

ਹੋਰ ਪੜ੍ਹੋ : ਰਾਜਪਾਲ ਯਾਦਵ ਨੇ ਗੀਤ ‘ਕਾਲਾ ਚਸ਼ਮਾ’ ‘ਤੇ ਕੀਤਾ ਡਾਂਸ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਪਰ ਹੁਣ ਹੌਲੀ ਹੌਲੀ ਗਾਇਕਾ ਨੇ ਸਰਦੂਲ ਸਿਕੰਦਰ ਦੀਆਂ ਯਾਦਾਂ ਦੇ ਸਹਾਰੇ ਜਿਉਣਾ ਸਿੱਖ ਲਿਆ ਹੈ ।ਦੋਵਾਂ ਨੇ ਗਾਇਕੀ ਦੇ ਖੇਤਰ ‘ਚ ਕਾਮਯਾਬੀ ਲਈ ਕਰੜਾ ਸੰਘਰਸ਼ ਕੀਤਾ ਅਤੇ ਇਸੇ ਸੰਘਰਸ਼ ਦੀ ਬਦੌਲਤ ਉਨ੍ਹਾਂ ਦਾ ਨਾਮ ਕਾਮਯਾਬ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ।

Amar noori with charnjit Ahuja-m

ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਜਿੱਥੇ ਗਾਇਕੀ ਦੇ ਖੇਤਰ ‘ਚ ਕਈ ਮੱਲਾਂ ਮਾਰੀਆਂ ਹਨ, ਉੱਥੇ ਹੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਦੋਨੇਂ ਜਣੇ ਹਰਭਜਨ ਮਾਨ ਦੀ ਫ਼ਿਲਮ ਪੀਆਰ ‘ਚ ਵੀ ਨਜ਼ਰ ਆਏ ਹਨ । ਉਹ ਸਰਦੂਲ ਸਿਕੰਦਰ ਦੇ ਨਾਲ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੇ ਪੁੱਤਰ ਹਨ ।

 

View this post on Instagram

 

A post shared by Amar Noori (@amarnooriworld)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network