ਪੰਜਾਬੀ ਗਾਇਕ ਅਮਰ ਸੈਂਬੀ ਲੈ ਕੇ ਆ ਰਹੇ ਨੇ ਨਵਾਂ ਗੀਤ ‘ਗੱਲਾਂ ਹੁਣ ਦੇ ਵਕਤ ਦੀਆਂ’

written by Lajwinder kaur | January 19, 2021

ਪੰਜਾਬੀ ਗਾਇਕ ਅਮਰ ਸੈਂਬੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਉਹ ਗੱਲਾਂ ਹੁਣ ਦੇ ਵਕਤ ਦੀਆਂ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ, ਜਿਸ ‘ਚ ਉਹ ਚੱਲ ਰਹੇ ਹਲਤਾਂ ਨੂੰ ਬਿਆਨ ਕਰਨਗੇ । punjabi singer amar sehmbi latest song poster ਹੋਰ ਪੜ੍ਹੋ : ਬੀ ਪਰਾਕ ਨੇ ਆਪਣੇ ਬੇਟੇ ਅਦਾਬ ਬੱਚਨ ਦੇ ਛੇ ਮਹੀਨੇ ਦੇ ਹੋਣ ‘ਤੇ ਸ਼ੇਅਰ ਕੀਤਾ ਪਿਆਰਾ ਜਿਹਾ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਓ-ਬੇਟੇ ਦਾ ਇਹ ਅੰਦਾਜ਼
ਇਸ ਗੀਤ ਦੇ ਬੋਲ ਗੀਤਕਾਰ ਗਿੱਲ ਰੌਂਤਾ ਨੇ ਲਿਖੇ ਨੇ ਤੇ ਮਿਊਜ਼ਿਕ Bravo Music ਦਾ ਹੋਵੇਗਾ । ਇਹ ਪੂਰਾ ਗੀਤ 21 ਜਨਵਰੀ ਨੂੰ ਰਿਲੀਜ਼ ਹੋਵੇਗਾ । ਗਾਣੇ ਦਾ ਪੋਸਟਰ ਗਾਇਕ ਅਮਰ ਸੈਂਬੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਫੈਨਜ਼ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ । punjabi singer amar sehmbi ਅਮਰ ਸੈਂਬੀ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ ‘ਚ ਗੱਲ ਕਰਕੇ ਵੇਖੀ, ਅਣਖੀ, ਰੰਮ ਤੇ ਰਜਾਈ, ‘ਮੁੰਡਾ ਸੋਹਣਾ ਜਿਹਾ’ਆਦਿ ਕਈ ਗੀਤ ਸ਼ਾਮਿਲ ਹਨ। ਪਿੱਛੇ ਜਿਹੇ ਉਹ ਸਿੱਖ ਧਰਮ ਦੇ ਇਤਿਹਾਸ ਤੇ ਅਣਖ ਨੂੰ ਬਿਆਨ ਕਰਦਾ ਗੀਤ ਕਿਸਾਨੀ ਗੀਤ ‘ਨਲੂਏ ਦਾ ਖੰਡਾ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । singer amar sehmbi picture  

 
View this post on Instagram
 

A post shared by Amar Sehmbi (@iamamarsehmbiofficial)

 

0 Comments
0

You may also like