ਪੰਜਾਬੀ ਗਾਇਕ ਅਮਰ ਸੈਂਬੀ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜਿਵੇਂ ਕਿ ਸਭ ਜਾਣਦੇ ਹੀ ਕਿਸਾਨੀ ਸੰਘਰਸ਼ ਪੂਰੇ ਜ਼ੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ । ਜਿਸ ਕਰਕੇ ਗਾਇਕ ਵੀ ਕਿਸਾਨੀ ਗੀਤਾਂ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਰਹੇ ਨੇ । ਅਮਰ ਸੈਂਬੀ ਵੀ ਆਪਣੀ ਦਮਦਾਰ ਆਵਾਜ਼ ਚ ਜੋਸ਼ੀਲਾ ਗੀਤ ‘ਨਲੂਏ ਦਾ ਖੰਡਾ’ ਲੈ ਕੇ ਆਏ ਨੇ।
ਇਸ ਗੀਤ ਚ ਕੇਂਦਰ ਦੀ ਸਰਕਾਰ ਨੂੰ ਲਲਕਾਰਦੇ ਹੋਏ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਅਣਖਾਂ ਨੂੰ ਬਿਆਨ ਕੀਤਾ ਗਿਆ ਹੈ ।
ਇਹ ਗੀਤ ਗੀਤਕਾਰ ਗਿੱਲ ਰੌਂਤਾ ਦੀ ਕਲਮ ‘ਚੋਂ ਨਿਕਲਿਆ ਹੈ । Bravo Music ਨੇ ਇਸ ਗਾਣੇ ਨੂੰ ਸੰਗੀਤ ਦਿੱਤਾ ਹੈ । ਜੱਸ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।