ਅੰਬਾਨੀ ਦੀ ਹੋਣ ਵਾਲੀ ਨੂੰਹ ਦੇ ਹੱਥਾਂ ‘ਤੇ ਲੱਗੀ ਮਹਿੰਦੀ, ਹਿੰਦੀ ਗੀਤ ‘ਤੇ ਥਿਰਕਦੀ ਨਜ਼ਰ ਆਈ ਰਾਧਿਕਾ ਮਰਚੈਂਟ

written by Lajwinder kaur | January 18, 2023 11:10am

Radhika Merchant viral video: ਮੁਕੇਸ਼ ਅਤੇ ਨੀਤਾ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਨੇ ਹਾਲ ਹੀ ਵਿੱਚ ਗਰਲਫ੍ਰੈਂਡ ਰਾਧਿਕਾ ਮਰਚੈਂਟ ਨਾਲ ਮੰਗਣੀ ਕੀਤੀ ਹੈ। ਅਨੰਤ ਅਤੇ ਰਾਧਿਕਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਸ ਦੌਰਾਨ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਨਾਲ ਜੁੜੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਰਾਧਿਕਾ ਮਰਚੈਂਟ ਦੀ ਮਹਿੰਦੀ ਸੈਰੇਮਨੀ ਦੀਆਂ ਹਨ, ਜਿਸ 'ਚ ਉਹ ਪਿੰਕ ਕਲਰ ਦੇ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਹੋਰ ਪੜ੍ਹੋ : 'ਗੋਡੇ ਗੋਡੇ ਚਾਅ' ਫ਼ਿਲਮ ਦੇ ਸੈੱਟ ਤੋਂ ਸਾਹਮਣੇ ਆਇਆ BTS ਵੀਡੀਓ; ਬਜ਼ੁਰਗ ਬੇਬੇ ਨਾਲ ਹਾਸਾ-ਠੱਠਾ ਕਰਦੀ ਆਈ ਨਜ਼ਰ, ਦੇਖੋ ਵੀਡੀਓ

inside image of anant ambani's mehndi image source: Instagram 

ਰਾਧਿਕਾ ਮਰਚੈਂਟ ਨੇ ਮਹਿੰਦੀ ਦੀ ਰਸਮ 'ਚ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਸ ਦੇ ਮੱਥੇ 'ਤੇ ਮਾਂਗ ਦਾ ਟਿੱਕਾ ਅਤੇ ਕੰਨਾਂ 'ਚ ਵੱਡੀਆਂ ਵਾਲੀਆਂ ਦਿਖਾਈ ਦੇ ਰਹੀਆਂ ਹਨ। ਈਸ਼ਾ ਮਹਿੰਦੀ ਲਗਾਉਂਦੇ ਹੋਏ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ।

inside image of radhika merchent image source: Instagram

ਇਹ ਤਸਵੀਰਾਂ ਨੀਤਾ ਮੁਕੇਸ਼ ਅੰਬਾਨੀ ਦੇ ਫੈਨ ਪੇਜ ਤੋਂ ਸ਼ੇਅਰ ਕੀਤੀਆਂ ਗਈਆਂ ਹਨ। ਰਾਧਿਕਾ ਦੀਆਂ ਤਸਵੀਰਾਂ ਤੋਂ ਇਲਾਵਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਰਾਧਿਕਾ ਮਰਚੈਂਟ ਹੱਥਾਂ 'ਤੇ ਮਹਿੰਦੀ ਲਗਾ ਕੇ 'ਘਰ ਮੋਰ ਪਰਦੇਸੀਆ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

radhika merchant mehendi function viral video image source: Instagram

ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਨੇ 29 ਦਸੰਬਰ 2022 ਨੂੰ ਲੰਬੇ ਸਮੇਂ ਦੀ ਗਰਲਫ੍ਰੈਂਡ ਰਾਧਿਕਾ ਨਾਲ ਮੰਗਣੀ ਕੀਤੀ ਸੀ। ਉਨ੍ਹਾਂ ਦੀ ਮੰਗਣੀ ਰਾਜਸਥਾਨ ਦੇ ਨਾਥਦੁਆਰਾ ਮੰਦਿਰ ਵਿੱਚ ਧਾਰਮਿਕ ਰਸਮਾਂ ਨਾਲ ਹੋਈ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੁੰਬਈ ਵਿੱਚ ਇੱਕ ਗ੍ਰੈਂਡ ਪਾਰਟੀ ਦਿੱਤੀ ਸੀ, ਜਿਸ ਵਿੱਚ ਬਾਲੀਵੁੱਡ ਦੇ ਲਗਪਗ ਸਾਰੇ ਹੀ ਸਿਤਾਰੇ ਪਹੁੰਚੇ ਸਨ।

ਦੱਸ ਦੇਈਏ ਕਿ ਅੰਬਾਨੀ ਪਰਿਵਾਰ ਦੀ ਨੂੰਹ ਰਾਧਿਕਾ ਮਰਚੈਂਟ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਭਾਰਤ ਪਰਤਣ ਤੋਂ ਬਾਅਦ, ਉਹ ਹੁਣ ਆਪਣੇ ਪਿਤਾ ਦੀ ਕੰਪਨੀ ਐਨਕੋਰ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੀ ਡਾਇਰੈਕਟਰ ਵੀ ਹੈ।

 

 

View this post on Instagram

 

A post shared by Akash Ambani (@akashambani_fc)

You may also like