Trending:
ਵਿਵਾਦਾਂ 'ਚ ਰਣਵੀਰ ਸਿੰਘ ਨੇ ਫਿਰ ਕਰਵਾਇਆ ਫੋਟੋਸ਼ੂਟ, ਮਿੰਟਾਂ 'ਚ ਵਾਇਰਲ ਹੋ ਗਈਆਂ ਤਸਵੀਰਾਂ
ਆਪਣੇ ਨਿਊਡ ਫੋਟੋਸ਼ੂਟ ਨੂੰ ਲੈ ਕੇ ਲਗਾਤਾਰ ਵਿਵਾਦਾਂ 'ਚ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਅਭਿਨੇਤਾ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਹਨ। ਰਣਵੀਰ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਰ ਇਸ ਵਾਰ ਉਨ੍ਹਾਂ ਨੇ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਹੈ।

ਇਨ੍ਹਾਂ ਤਸਵੀਰਾਂ ਵਿੱਚ ਰਣਵੀਰ ਸਿੰਘ ਨੇ ਇੱਕ ਟੀ-ਸ਼ਰਟ, ਇੱਕ ਬਲੇਜ਼ਰ ਅਤੇ ਸਨੀਕਰ ਪਾਏ ਹੋਏ ਹਨ ਜੋ ਸਾਰੇ ਚਿੱਟੇ ਰੰਗ ਦੇ ਹਨ। ਇਸ ਦੇ ਨਾਲ ਹੀ ਉਸ ਨੇ ਲਗਜ਼ਰੀ ਘੜੀ ਵੀ ਪਾਈ ਹੋਈ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਇਸ ਅਵਤਾਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

ਰਣਵੀਰ ਦਾ ਨਿਊਡ ਫੋਟੋਸ਼ੂਟ ਕਾਫੀ ਵਿਵਾਦਾਂ 'ਚ ਘਿਰ ਗਿਆ ਸੀ। ਇਸ ਹਫਤੇ ਦੇ ਸ਼ੁਰੂ 'ਚ ਮੁੰਬਈ ਪੁਲਸ ਨੇ ਸੋਸ਼ਲ ਮੀਡੀਆ 'ਤੇ ਰਣਵੀਰ ਦੀਆਂ ਨਿਊਡ ਤਸਵੀਰਾਂ ਪੋਸਟ ਕਰਨ 'ਤੇ ਐੱਫ.ਆਈ.ਆਰ. ਲਲਿਤ ਟੇਕਚੰਦਾਨੀ ਨੇ 292, 293, 509 ਦੇ ਤਹਿਤ ਚੈਂਬਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਸੀ। ਜੇ ਗੱਲ ਕਰੀਏ ਰਣਵੀਰ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਆਲੀਆ ਭੱਟ ਵੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਫੈਨ ਦੀ ਇਹ ਵੀਡੀਓ ਦੇਖਕੇ ਹੋ ਜਾਵੋਗੇ ਭਾਵੁਕ, ਆਪਣੇ ਹੁਨਰ ਨਾਲ ‘295’ ਗੀਤ ਨਾਲ ਦਿੱਤੀ ਸ਼ਰਧਾਂਜਲੀ
View this post on Instagram