ਤਲਾਕ ਦੀਆਂ ਖਬਰਾਂ ਵਿਚਾਲੇ ਸੁਸ਼ਮਿਤਾ ਸੇਨ ਦੀ ਭਾਬੀ ਸੁਹਾਗਣਾਂ ਵਾਂਗ ਸੱਜ ਗਈ, ਕੀ ਅਦਾਕਾਰਾ ਦਾ ਬਦਲ ਗਿਆ ਹੈ ਮਨ?

written by Lajwinder kaur | August 02, 2022

Charu Asopa shares pics wearing sindoor: ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਇਨ੍ਹੀਂ ਦਿਨੀਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਉਸ ਨੇ ਆਪਣੇ ਪਤੀ ਰਾਜੀਵ ਸੇਨ 'ਤੇ ਕੁਝ ਗੰਭੀਰ ਦੋਸ਼ ਲਗਾਏ ਸਨ ਅਤੇ ਤਲਾਕ ਦੇਣ ਦੀ ਗੱਲ ਕਹੀ ਸੀ। ਚਾਰੂ ਵੀ ਆਪਣੀ ਧੀ ਨਾਲ ਵੱਖ ਰਹਿਣ ਲੱਗੀ। ਚਾਰੂ ਅਕਸਰ ਹੀ ਆਪਣੀ ਬੇਟੀ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਚਾਰੂ ਨੇ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਤੋਂ ਬਾਅਦ ਯੂਜ਼ਰਸ ਨੂੰ ਕਾਫੀ ਟ੍ਰੋਲ ਕਰ ਰਹੇ ਹਨ।

ਹੋਰ ਪੜ੍ਹੋ : ਏਅਰਪੋਰਟ 'ਤੇ ਬੱਚਿਆਂ ਵਾਲੀਆਂ ਹਰਕਤਾਂ ਕਰਨ ਲੱਗ ਪਈ ਅਨੁਸ਼ਕਾ ਸ਼ਰਮਾ, ਗੁੱਸੇ ‘ਚ ਆਏ ਵਿਰਾਟ ਕੋਹਲੀ ਨੇ ਇਸ ਤਰ੍ਹਾਂ ਸੰਭਾਲੀ ਸਥਿਤੀ, ਯੂਜ਼ਰਸ ਕਹਿ ਰਹੇ ਨੇ- ‘ਸ਼ਰਾਬੀ...’

ਚਾਰੂ ਦੇ ਹਾਲ ਹੀ 'ਚ ਆਈ ਵੀਡੀਓ 'ਚ ਉਹ ਮਾਂਗ 'ਚ ਸਿੰਦੂਰ ਲਾ ਕੇ ਅਤੇ ਵਿਆਹੁਤਾ ਔਰਤਾਂ ਵਾਂਗ ਸੱਜੀ ਧੱਜੀ ਨਜ਼ਰ ਆਈ। ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਚਾਰੂ ਅਤੇ ਰਾਜੀਵ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਹੈ।

ਚਾਰੂ ਅਸੋਪਾ ਅਤੇ ਰਾਜੀਵ ਸੇਨ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਹੈ। ਦੋਵਾਂ ਵਿਚਾਲੇ ਤਲਾਕ ਦੀਆਂ ਗੱਲਾਂ ਨੇ ਵੀ ਜ਼ੋਰ ਫੜਿਆ ਹੋਇਆ ਸੀ। ਪ੍ਰਸ਼ੰਸਕਾਂ ਨੂੰ ਲੱਗ ਰਿਹਾ ਸੀ ਕਿ ਇਨ੍ਹਾਂ ਦੋਹਾਂ ਦਾ ਰਿਸ਼ਤਾ ਜਲਦ ਹੀ ਟੁੱਟਣ ਵਾਲਾ ਹੈ।

inside image of actress chru

ਪਰ ਹਾਲ ਹੀ 'ਚ ਰਾਜੀਵ ਆਪਣੀ ਬੇਟੀ ਜ਼ਿਆਨਾ ਨੂੰ ਮਿਲਣ ਗਏ ਅਤੇ ਉਨ੍ਹਾਂ ਨੇ ਵੀ ਚਾਰੂ ਦੀ ਤਾਰੀਫ ਕੀਤੀ। ਰਾਜੀਵ ਨੇ ਕਿਹਾ ਕਿ ਉਹ ਜ਼ਿਆਨਾ ਦੀ ਚੰਗੀ ਦੇਖਭਾਲ ਕਰ ਰਹੀ ਹੈ।

ਚਾਰੂ ਅਸੋਪਾ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਉਹ ਲਾਲ ਅਤੇ ਸੰਤਰੀ ਰੰਗ ਦੀ ਸਾੜੀ ਵਿੱਚ ਨਜ਼ਰ ਆ ਰਹੀ ਸੀ। ਅਦਾਕਾਰਾ ਨੇ ਆਪਣੇ ਵਾਲਾਂ ਵਿੱਚ ਗਜਰਾ ਲਗਾਉਂਦੀ ਹੋਈ ਨਜ਼ਰ ਆਈ, ਨਾਲ ਹੀ ਮਾਂਗ ਚ ਸਿੰਦੂਰ ਵੀ ਲਗਾਇਆ ਹੋਇਆ ਹੈ। ਪਰ ਉਸ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਉਸ ਨੂੰ ਤਾਅਣੇ ਮਾਰਨ ਤੋਂ ਪਿੱਛੇ ਨਹੀਂ ਹਟੇ। ਚਾਰੂ ਦੇ ਇਸ ਰੂਪ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਖੂਬ ਟ੍ਰੋਲ ਕੀਤਾ ਹੈ। ਇਸ ਤੋਂ ਇਲਾਵਾ ਚਾਰੂ ਨੇ ਆਪਣੀ ਧੀ ਦੇ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ। ਉਨ੍ਹਾਂ ਨੇ ਆਪਣੀ ਧੀ ਦੇ 9 ਮਹੀਨੇ ਪੂਰੇ ਕਰਨ ਦੀ ਖੁਸ਼ੀ ਚ ਮੰਦਿਰ ਚ ਮੱਥਾ ਵੀ ਟੇਕਿਆ।

inside image of charup new pics

ਦੱਸ ਦੇਈਏ ਕਿ ਚਾਰੂ ਨੇ 7 ਜੂਨ ਨੂੰ ਰਾਜੀਵ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਇਸ ਦੇ ਨਾਲ ਹੀ ਰਾਜੀਵ ਨੇ ਇਸ ਨੋਟਿਸ ਦਾ ਜਵਾਬ ਇਕ ਹੋਰ ਨੋਟਿਸ ਨਾਲ ਦਿੱਤਾ, ਜਿਸ 'ਚ ਉਸ ਨੇ ਚਾਰੂ 'ਤੇ ਹੈਰਾਨ ਕਰਨ ਵਾਲੇ ਦੋਸ਼ ਲਾਏ ਸਨ।

 

 

View this post on Instagram

 

A post shared by Charu Asopa Sen (@asopacharu)

 

View this post on Instagram

 

A post shared by Charu Asopa Sen (@asopacharu)

You may also like