ਅਮਿਤਾਬ ਬੱਚਨ ਨੇ ਟਵਿਟਰ ’ਤੇ ਮਹਿਲਾਨ ਯੂਜ਼ਰ ਤੋਂ ਇਸ ਵਜ੍ਹਾ ਕਰਕੇ ਮੰਗੀ ਮੁਆਫੀ

written by Rupinder Kaler | December 29, 2020

ਅਮਿਤਾਭ ਬੱਚਨ ਨੇ ਆਪਣੇ ਇਕ ਟਵੀਟ ਲਈ ਇਕ ਮਹਿਲਾ ਯੂਜ਼ਰ ਤੋਂ ਮਾਫ਼ੀ ਮੰਗੀ ਹੈ। ਬਿੱਗ ਬੀ ਨੇ ਐਤਵਾਰ ਨੂੰ ਇਕ ਕਵਿਤਾ ਪੋਸਟ ਕੀਤੀ ਪਰ ਜਦੋਂ ਪਤਾ ਚੱਲਿਆ ਕਿ ਇਸ ਦੀ ਲੇਖਿਕਾ ਟਵਿੱਟਰ ’ਤੇ ਹੈ ਤਾਂ ਅਮਿਤਾਭ ਨੇ ਦੇਰ ਨਾ ਕਰਦੇ ਹੋਏ ਮਾਫ਼ੀ ਮੰਗੀ। ਉਨ੍ਹਾਂ ਨੇ ਲਿਖਿਆ-ਟੀਸ਼ਾ ਜੀ, ਮੈਨੂੰ ਹੁਣ-ਹੁਣ ਪਤਾ ਚੱਲਿਆ ਕਿ ਜੋ ਕਵਿਤਾ ਮੈਂ ਟਵੀਟ ਸੀ ਉਹ ਤੁਹਾਡੀ ਕਵਿਤਾ ਹੈ । ਮੈਂ ਮਾਫ਼ੀ ਮੰਗਦਾ ਹੈ। ਮੈਨੂੰ ਗਿਆਨ ਨਹੀਂ ਸੀ ਇਸਦਾ।

ਹੋਰ ਪੜ੍ਹੋ :

ਮੈਨੂੰ ਕਿਸੇ ਨੇ ਮੇਰੇ ਟਵਿੱਟਰ ਜਾਂ ਵ੍ਹਟਸਅੱਪ ’ਤੇ ਇਹ ਭੇਜਿਆ। ਮੈਨੂੰ ਵਧੀਆ ਲੱਗੀ ਤੇ ਮੈਂ ਪੋਸਟ ਕਰ ਦਿੱਤੀ । ਮੈਂ ਮਾਫ਼ੀ ਚਾਹੁੰਦਾ ਹਾਂ’ । ਬਿੱਗ ਬੀ ਦੇ ਇਸ ਵੱਡਪਣ ਤੇ ਟੀਸ਼ਾ ਅਗਰਵਾਲ ਨਾਂ ਦੀ ਯੂਜ਼ਰ ਖ਼ੁਸ਼ ਹੋ ਗਈ। ਉਨ੍ਹਾਂ ਨੇ ਜਵਾਬ ’ਚ ਲਿਖਿਆ-ਸਰ ਤੁਹਾਡਾ ਬਹੁਤ-ਬੁਹਤ ਧੰਨਵਾਦ ਤੇ ਦਿਲੋਂ ਧੰਨਵਾਦ।

 

ਤੁਹਾਡੀ ਵਾਲ ’ਤੇ ਮੇਰਾ ਨਾਂ ਆਉਣਾ ਮੇਰੇ ਲਈ ਮਾਣ, ਖ਼ੁਸ਼ੀ ਤੇ ਲੇਖਨ ਦਾ ਸਰਵਉੱਚ ਇਨਾਮ ਹੈ। ਇਹ ਸਿਰਫ਼ ਕੈ੍ਰਡਿਟ ਨਹੀਂ ਤੁਹਾਡਾ ਸਨੇਹ ਤੇ ਮੇਰਾ ਮਾਣ ਹੈ। ਇਕ ਛੋਟੇ ਜਿਹੇ ਲੇਖਕ ਨੂੰ ਤੁਹਾਡੀ ਕਲਮ ਨਾਲ ਆਪਣਾ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ। ਸਾਰੀ ਜ਼ਿੰਦਗੀ ਯਾਦ ਰਹਿਣ ਵਾਲਾ ਤਜ਼ਰਬਾ ਹੈ। ਦਰਅਸਲ ਲੇਖਿਕਾ ਨੇ ਅਮਿਤਾਭ ਬੱਚਨ ਨੂੰ ਟਵੀਟ ਕਰ ਕੇ ਦੱਸਿਆ ਸੀ ਕਿ ਇਹ ਉਨ੍ਹਾਂ ਦੀ ਕਵਿਤਾ ਹੈ।

0 Comments
0

You may also like