ਹਾਰਡੀ ਸੰਧੂ ਤੇ ਐਮੀ ਵਿਰਕ ਨੇ ਮਾਨ ਸਾਹਿਬ ਦੇ ਗੀਤ ‘ਆਪਣਾ ਪੰਜਾਬ ਹੋਵੇ’ ‘ਤੇ ਬੰਨੇ ਰੰਗ,ਦੇਖੋ ਵਾਇਰਲ ਵੀਡੀਓ

Written by  Lajwinder kaur   |  April 09th 2019 02:53 PM  |  Updated: April 09th 2019 02:53 PM

ਹਾਰਡੀ ਸੰਧੂ ਤੇ ਐਮੀ ਵਿਰਕ ਨੇ ਮਾਨ ਸਾਹਿਬ ਦੇ ਗੀਤ ‘ਆਪਣਾ ਪੰਜਾਬ ਹੋਵੇ’ ‘ਤੇ ਬੰਨੇ ਰੰਗ,ਦੇਖੋ ਵਾਇਰਲ ਵੀਡੀਓ

ਬਾਲੀਵੁੱਡ ਦੀ ਮਲਟੀ ਸਟਾਰਰ ਫ਼ਿਲਮ ’83 ਜਿਹੜੀ ਕਿ ਸੱਚੀ ਘਟਨਾ ਉੱਤੇ ਅਧਾਰਿਤ ਹੈ। ਕਬੀਰ ਖ਼ਾਨ ਦੀ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਦੱਸ ਦਈਏ ਫ਼ਿਲਮ ’83ਦੀ ਪੂਰੀ ਸਟਾਰਕਾਸਟ ਦੇਹਰਾਦੂਨ ਟਰੇਨਿੰਗ ਦੇ ਲਈ ਗਈ ਹੋਈ ਹੈ। ਸਟਾਰ ਤੋਂ ਇਲਾਵਾ ਉਨ੍ਹਾਂ ਦੇ ਨਾਲ ਰੀਅਲ ਹੀਰੋ ਕਪਿਲ ਦੇਵ ਵੀ ਇਸ ਟਰੇਨਿੰਗ ‘ਚ ਮੌਜੂਦ ਹਨ। ਰਣਵੀਰ ਸਿੰਘ, ਐਮੀ ਵਿਰਕ ਤੇ ਹਾਰਡੀ ਸੰਧੂ ਤੋਂ ਇਲਾਵਾ ਬਾਕੀ ਕਲਾਕਾਰ ਕਪਿਲ ਦੇਵ ਤੋਂ ਕ੍ਰਿਕਟ ਖੇਡ ਦੀਆਂ ਬਰੀਕੀਆਂ ਸਿੱਖ ਰਹੇ ਹਨ।

ਹੋਰ ਵੇਖੋ:‘ਨਿੱਕਾ ਜ਼ੈਲਦਾਰ’ ਬਣੀ ਪਹਿਲੀ ਪੰਜਾਬੀ ਫਿਲਮ ਜਿਸ ਦਾ ਬਣ ਰਿਹਾ ਹੈ ਤੀਜਾ ਭਾਗ, ਦੇਖੋ ਤਸਵੀਰਾਂ

ਇੰਨੇ ਬਿਜ਼ੀ ਸਮੇਂ ਦੇ ਬਾਵਜੂਦ ਸਾਡੇ ਪੰਜਾਬੀ ਸਿਤਾਰੇ ਆਪਣੇ ਲਈ ਮਸਤੀ ਲਈ ਸਮਾਂ ਕੱਢ ਹੀ ਲੈਂਦੇ ਹਨ। ਜੀ ਹਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ‘ਚ ਹਾਰਡੀ ਸੰਧੂ ਅਤੇ ਐਮੀ ਵਿਰਕ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਦੋਵੇਂ ਕਲਾਕਾਰਾਂ ਨੇ ਕਿਵੇਂ ਪੰਜਾਬੀ ਗੀਤਾਂ ਨਾਲ ਸਮਾਂ ਬੰਨ ਦਿੱਤਾ ਹੈ। ਹਾਰਡੀ ਅਤੇ ਐਮੀ ਨੇ ਗੁਰਦਾਸ ਮਾਨ ਜੀ ਦਾ ਗੀਤ ‘ਆਪਣਾ ਪੰਜਾਬ ਹੋਵੇ’ ਵਾਲੇ ਗੀਤ ਨਾਲ ਸਭ ਨੂੰ ਝੂੰਮਣ ‘ਤੇ ਮਜ਼ਬੂਰ ਕਰ ਦਿੱਤਾ। ਉਨ੍ਹਾਂ ਦੇ ਗੀਤਾਂ ਉੱਤੇ ਪੂਰੀ ਸਟਾਰਕਾਸਟ ਮਸਤੀ ਦੇ ਨਾਲ ਨੱਚਦੀ ਹੋਈ ਨਜ਼ਰ ਆ ਰਹੇ ਹਨ।

ਦੱਸ ਦਈਏ ਐਮੀ ਵਿਰਕ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ, ਹਾਰਡੀ ਸੰਧੂ ਕ੍ਰਿਕਟਰ ਮਦਨ ਲਾਲ ਅਤੇ ਬਾਲੀਵੁੱਡ ਸਟਾਰ ਰਣਵੀਰ ਸਿੰਘ ਕ੍ਰਿਕਟਰ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਕਬੀਰ ਖ਼ਾਨ ਦੀ ਫਿਲਮ ’83 ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network