‘Pyar Di Kahani’ ਗੀਤ ਹੋਇਆ ਰਿਲੀਜ਼, ਐਮੀ ਵਿਰਕ ਬਿਆਨ ਕਰ ਰਹੇ ਨੇ ਸੱਚੇ ਪਿਆਰ ਦੀ ਦਾਸਤਾਨ ਨੂੰ, ਦੇਖੋ ਵੀਡੀਓ
ਰੂਹਾਂ ਵਾਲੇ ਸੱਚ ਪਿਆਰ ਨੂੰ ਬਿਆਨ ਕਰ ਰਹੇ ਨੇ ਪੰਜਾਬੀ ਗਾਇਕ ਐਮੀ ਵਿਰਕ (Ammy Virk)ਆਪਣੇ ਨਵੇਂ ਗੀਤ ਪਿਆਰ ਦੀ ਕਹਾਣੀ (‘Pyar Di Kahani’) ਵਿੱਚ। ਇਸ ਗੀਤ ਨੂੰ ਐਮੀ ਵਿਰਕ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ ਐਮੀ ਵਿਰਕ ਅਤੇ ਦੱਖਣੀ ਫ਼ਿਲਮਾਂ ਦੀ ਹੀਰੋਇਨ ਨਿੱਕੀ ਗਲਰਾਨੀ (Nikki Galrani) ।
ਗਾਣੇ ਦੇ ਵੀਡੀਓ ‘ਚ ਦੇਖਣ ਨੂੰ ਮਿਲ ਰਿਹਾ ਹੈ ਐਮੀ ਵਿਰਕ ਇਸ ਕਰਕੇ ਆਪਣੀ ਪ੍ਰੇਮਿਕਾ ਨੂੰ ਧੋਖਾ ਦਿੰਦਾ ਹੈ, ਕਿਉਂਕਿ ਉਹ ਕੈਂਸਰ ਵਰਗੀ ਬਿਮਾਰੀ ਦੇ ਨਾਲ ਜੂਝ ਰਿਹਾ ਹੁੰਦਾ ਹੈ। ਪ੍ਰੇਮਿਕਾ ਨਿੱਕੀ ਗਲਰਾਨੀ ਜੋ ਇਹੀ ਸੋਚਦੀ ਹੈ ਕਿ ਉਸਦਾ ਮਹਿਬੂਬ ਉਸ ਨੂੰ ਕਿਸੇ ਹੋਰ ਕੁੜੀ ਦੇ ਪਿਆਰ ਦੇ ਚੱਕਰ ‘ਚ ਧੋਖਾ ਦੇ ਰਿਹਾ ਹੈ। ਪਰ ਜਦੋਂ ਗੀਤ ਦੇ ਅਖੀਰ ‘ਚ ਨਿੱਕੀ ਨੂੰ ਪਤਾ ਚੱਲਦਾ ਹੈ ਕਿ ਸੱਚ ਕੀ ਹੈ ਤਾਂ ਉਹ ਧਾਹਾਂ ਮਾਰ-ਮਾਰ ਰੋਂਦੀ ਹੈ। ਇਹ ਗੀਤ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ।
ਜੇ ਗੱਲ ਕਰੀਏ ਇਸ ਗੀਤ ਦੇ ਬੋਲ Raj Fatehpur ਨੇ ਲਿਖੇ ਹਨ ਅਤੇ ਮਿਊਜ਼ਿਕ ਸੰਨੀ ਵਿਕ ਨੇ ਦਿੱਤਾ ਹੈ। Saregama Music ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਕਿਸਮਤ 2 ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਐਮੀ ਵਿਰਕ ਦੀ ਝੋਲੀ ਕਈ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ਦੇ ਵੀ ਪ੍ਰੋਜੈਕਟਸ ਹਨ।