ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਪ੍ਰੋਮੋ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | February 18, 2022

ਐਮੀ ਵਿਰਕ (Ammy Virk ) ਦੀ ਆਉਣ ਵਾਲੀ ਫ਼ਿਲਮ ਆਜਾ ਮੈਕਸੀਕੋ ਚੱਲੀਏ ਜਿਸ ਦਾ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਫ਼ਿਲਮ ਦਾ ਟ੍ਰੇਲਰ ਤੇ ਪਹਿਲਾ ਗੀਤ ਜੋ ਕਿ ਰਿਲੀਜ਼ ਹੋ ਚੁੱਕਿਆ ਹੈ ਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਅਜੇ ਤੱਕ ਟ੍ਰੇਲਰ ਤੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ। ਦੱਸ ਦਈਏ ਇਸ ਫ਼ਿਲਮ ‘ਚ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਰਗੇ ਦੇਸ਼ ‘ਚ ਪਹੁੰਚਣ ਦੀ ਕੋਸ਼ਿਸ ਕਰਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਤੇ ਦੁੱਖਾਂ ਨੂੰ ਪੇਸ਼ ਕੀਤਾ ਜਾਵੇਗਾ। ਜਿਸ ਦੇ ਚੱਲਦੇ ਫ਼ਿਲਮ ਦਾ ਨਵਾਂ ਪ੍ਰੋਮੋ ਰਿਲੀਜ਼ ਕਰ ਦਿੱਤਾ ਗਿਆ ਹੈ। ਹਾਸਿਆਂ ਦੇ ਰੰਗਾਂ ਨਾਲ ਭਰਿਆ ਪ੍ਰੋਮੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਅਫਸਾਨਾ ਖ਼ਾਨ ਇਸ ਦਿਨ ਵਿਆਹ ਦੇ ਬੰਧਨ ‘ਚ ਬੱਝੇਗੀ, ਵਿਆਹ ਦੇ ਕਾਰਡ ਵੰਡ ਰਹੀ ਅਫਸਾਨਾ ਖ਼ਾਨ

ammy virk shared poster of aaja mexico challiye releasing date

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਨਵਾਂ ਪ੍ਰੋਮੋ ਸ਼ੇਅਰ ਕੀਤਾ ਹੈ। ਇਸ ਪ੍ਰੋਮੋ 'ਚ ਐਮੀ ਵਿਰਕ, ਨਾਸਿਰ ਚਿਨੌਤੀ ਤੇ ਹਨੀ ਮੱਟੂ ਆਪਣੇ ਹਾਸੇ ਵਾਲੇ ਪੰਚ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਇਹ ਪ੍ਰੋਮੋ ਖੂਬ ਪਸੰਦ ਆ ਰਿਹਾ ਹੈ। ਦੋ ਲੱਖ ਤੋਂ ਵੱਧ ਵਿਊਜ਼ ਇਸ ਪ੍ਰੋਮੋ ਵੀਡੀਓ ਉੱਤੇ ਆ ਚੁੱਕੇ ਹਨ। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ :ਅਨੁਸ਼ਕਾ ਸ਼ਰਮਾ ਘਰ ਦੇ ਬਗੀਚੇ 'ਚੋਂ ਟਮਾਟਰ ਤੋੜ ਕੇ ਜੈਮ ਬਣਾਉਂਦੀ ਨਜ਼ਰ ਆਈ, ਅਦਾਕਾਰਾ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ammy virk aaja mexico challiye trailer released

ਇਸ ਫ਼ਿਲਮ ਨੂੰ ਰਾਕੇਸ਼ ਧਵਨ ( Rakesh Dhawan )ਨੇ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ । ਉਨ੍ਹਾਂ ਨੇ ਇਸ ਫ਼ਿਲਮ ਦੇ ਨਾਲ ਡਾਇਰੈਕਸ਼ਨ ‘ਚ ਕਦਮ ਰੱਖਿਆ ਹੈ। ਇਸ ਫ਼ਿਲਮ ਦੇ ਰਾਹੀਂ ਮੈਕਸੀਕੋ ਦੇ ਜੰਗਲਾਂ ਰਾਹੀਂ ਡੌਂਕੀ ਲਾ ਕੇ ਅਮਰੀਕਾ ਪਹੁੰਚਣ ਵਾਲੇ ਨੌਜਵਾਨਾਂ ਦੇ ਦੁੱਖਾਂ ਤੇ ਸੰਘਰਸ਼ ਦੀ ਕਾਹਣੀ ਨੂੰ ਬਿਆਨ ਕੀਤਾ ਜਾਵੇਗਾ। ਮੈਕਸੀਕੋ ਦੇ ਜੰਗਲ ਪਤਾ ਨਹੀਂ ਕਿੰਨੇ ਹੀ ਨੌਜਵਾਨਾਂ ਨੂੰ ਖਾ ਗਿਆ ਹੈ।  ਇਹ ਫ਼ਿਲਮ ਐਮੀ ਵਿਰਕ ਦੀ ਖੁਦ ਦੀ ਹੋਮ ਪ੍ਰੋਡਕਸ਼ਨ ਹੇਠ ਤਿਆਰ ਹੋਈ ਹੈ। ਹੁਣ ਇਹ ਫ਼ਿਲਮ 25 ਫਰਵਰੀ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਲਈ ਤਿਆਰ ਹੈ।

You may also like