ਅਮਰਿੰਦਰ ਗਿੱਲ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਦਾ ਪਹਿਲਾ ਗੀਤ ਸੱਜਣ ਅਦੀਬ ਦੀ ਅਵਾਜ਼ 'ਚ ਜਲਦ ਹੋਵੇਗਾ ਰਿਲੀਜ਼

written by Aaseen Khan | May 23, 2019

ਅਮਰਿੰਦਰ ਗਿੱਲ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਦਾ ਪਹਿਲਾ ਗੀਤ ਸੱਜਣ ਅਦੀਬ ਦੀ ਅਵਾਜ਼ 'ਚ ਜਲਦ ਹੋਵੇਗਾ ਰਿਲੀਜ਼ : 7 ਜੂਨ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਲਾਈਏ ਜੇ ਯਾਰੀਆਂ' ਦਾ ਪਿਛਲੇ ਦਿਨੀਂ ਐਲਾਨ ਹੋਇਆ ਹੈ। ਇਸ ਫ਼ਿਲਮ 'ਚ ਅਮਰਿੰਦਰ ਗਿੱਲ, ਹਰੀਸ਼ ਵਰਮਾ ਰੂਪੀ ਗਿੱਲ ਅਤੇ ਰੁਬੀਨਾ ਬਾਜਵਾ ਅਹਿਮ ਭੂਮਿਕਾ ਨਿਭਾ ਰਹੇ ਹਨ। ਹੁਣ ਅਮਰਿੰਦਰ ਗਿੱਲ ਵੱਲੋਂ ਫ਼ਿਲਮ ਦੇ ਪਹਿਲੇ ਗੀਤ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦਾ ਨਾਮ ਹੈ 'ਦਰਸ਼ਨ ਮਹਿੰਗੇ'। ਨਾਮਵਰ ਗੀਤਕਾਰ ਹਰਮਨਜੀਤ ਦਾ ਲਿਖਿਆ ਇਹ ਗੀਤ ਸੱਜਣ ਅਦੀਬ ਦੀ ਅਵਾਜ਼ 'ਚ ਰਿਲੀਜ਼ ਹੋਵੇਗਾ ਅਤੇ ਸੰਗੀਤ ਡੀ.ਜੇ.ਇੰਟੈਂਸ ਵੱਲੋਂ ਤਿਆਰ ਕੀਤਾ ਗਿਆ ਹੈ।

Amrinder Gill Movie Layie Je Yaariyan First Song Sajjan Adeeb out Soon Layie Je Yaariyan
ਅਮਰਿੰਦਰ ਗਿੱਲ ਵੱਲੋਂ ਇਸ ਬਾਰੇ ਆਪਣੇ ਸ਼ੋਸ਼ਲ ਮੀਡੀਆ 'ਤੇ ਸਟੋਰੀ ਪਾ ਕੇ ਦੱਸਿਆ ਗਿਆ ਹੈ। ਫ਼ਿਲਮ ਦੇ ਹਾਲੇ ਤੱਕ ਪੋਸਟਰ ਹੀ ਸਾਹਮਣੇ ਆਏ ਹਨ ਦੇਖਣਾ ਹੋਵੇਗਾ ਗਾਣੇ ਅਤੇ ਟਰੇਲਰ ਕਦੋਂ ਤੱਕ ਦੇਖਣ ਨੂੰ ਮਿਲਦਾ ਹੈ। ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਨਾਮਵਰ ਨਿਰਦੇਸ਼ਕ ਸੁੱਖ ਸੰਘੇੜਾ ਨੇ ਜਿੰਨ੍ਹਾਂ ਨੇ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ਨੂੰ ਡਾਇਰੈਕਟ ਕੀਤਾ ਹੈ। ਹੋਰ ਵੇਖੋ : ਇਸ ਛੋਟੇ ਬੱਚੇ ਨੂੰ 'ਹਾਓਜ਼ ਦ ਜੋਸ਼' ਪੁੱਛਣ 'ਤੇ ਦੇਖੋ ਕੀ ਕਰਦਾ ਹੈ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਵੀਡੀਓ
 
View this post on Instagram
 

A post shared by Amrinder Gill (@amrindergill) on

ਫ਼ਿਲਮ ਅਮਰਿੰਦਰ ਗਿੱਲ ਹੋਰਾਂ ਦੇ ਹੋਮ ਪ੍ਰੋਡਕਸ਼ਨ ਰਿਧਮ ਬੋਆਏਜ਼ ਦੇ ਬੈਨਰ ਹੇਠ ਹੀ ਬਣਾਈ ਗਈ ਹੈ। ਫ਼ਿਲਮ ਦੀ ਕਹਾਣੀ ਧੀਰਜ ਰਤਨ ਅਤੇ ਡਾਇਲਾਗਜ਼ ਅੰਬਰ ਦੀਪ ਸਿੰਘ ਤੇ ਧੀਰਜ ਰਤਨ ਦੋਨਾਂ ਦੇ ਹਨ।ਫ਼ਿਲਮ ‘ਚ ਅਮਰਿੰਦਰ ਗਿੱਲ ਗੈਰੀ ਰੰਧਾਵਾ ਨਾਮ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਦੀ ਛੋਟੀ ਜਿਹੀ ਝਲਕ ਉਹਨਾਂ 11 ਮਈ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਸਾਂਝੀ ਕੀਤੀ ਸੀ।

0 Comments
0

You may also like