ਅਮਰਿੰਦਰ ਗਿੱਲ ਸਟਾਰਰ ਪੰਜਾਬੀ ਫਿਲਮ 'ਛੱਲਾ ਮੁੜ ਕੇ ਨਹੀਂ ਆਇਆ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

written by Pushp Raj | July 16, 2022

'Chhalla Mud Ke Nahi Aaya Teaser Out: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਜਲਦ ਹੀ ਆਪਣੀ ਨਵੀਂ ਫਿਲਮ 'ਛੱਲਾ ਮੁੜ ਕੇ ਨਹੀਂ ਆਇਆ' ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਫਿਲਮ ਦੀ ਰਿਲੀਜ਼ ਡੇਟ ਮਗਰੋਂ ਹੁਣ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

image from instagram

ਫਿਲਮ ਮੇਕਰਸ ਨੇ ਪਹਿਲਾਂ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਸੀ ਤੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਹੁਣ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਇਹ ਫਿਲਮ ਅਮਰਿੰਦਰ ਗਿੱਲ ਦੀ ਬਤੌਰ ਨਿਰਦੇਸ਼ਕ ਵੀ ਸ਼ੁਰੂਆਤ ਕਰ ਰਹੇ ਹੈ। ਟੀਜ਼ਰ 'ਚ ਅਮਰਿੰਦਰ ਗਿੱਲ ਦਸਤਾਰ ਪਹਿਨੇ ਉਹ ਸਿਪਾਹੀਆਂ ਦੀਆਂ ਜਾਨਾਂ ਬਚਾਉਣ ਦਾ ਦ੍ਰਿਸ਼ ਵੀ ਦਿਖਾਇਆ ਗਿਆ ਹੈ।

image from instagram

ਟੀਜ਼ਰ ਵਿੱਚ, ਅਮਰਿੰਦਰ ਗਿੱਲ ਇੱਕ ਵਾਇਸ ਉਵਰ ਵਿੱਚ ਕਹਿੰਦੇ ਹਨ, “ਪੰਜਾਬ ਦੀਏ ਮਾਵਾਂ ਨੂੰ, ਯਾਂ ਤੇ ਸ਼ਹੀਦ ਮਿਲੇ ਆ, ਜਾਂ ਪਰਦੇਸੀ, ਪੁੱਤ ਤੇ ਕਦੇ ਨਸੀਬ ਹੀ ਨੀ ਹੋਏ। "

ਜੇਕਰ ਫਿਲਮ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਅਮਰਿੰਦਰ ਗਿੱਲ ਦੇ ਨਾਲ-ਨਾਲ ਸਰਗੁਨ ਮਹਿਤਾ, ਬਿੰਨੂ ਢਿੱਲੋਂ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ।

ਇਸ ਤੋਂ ਪਹਿਲਾਂ ਵੀ ਅਮਰਿੰਦਰ ਗਿੱਲ ਤੇ ਸਰਗੁਨ ਮਹਿਤਾ ਫ਼ਿਲਮ ‘ਅੰਗਰੇਜ’ ‘ਚ ਇੱਕਠੇ ਨਜ਼ਰ ਆਏ ਸਨ । ਇਸ ਜੋੜੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਹੁਣ ਮੁੜ ਤੋਂ ਇਹ ਜੋੜੀ ਆਪਣੀ ਇਸ ਫ਼ਿਲਮ ਦੇ ਨਾਲ ਧਮਾਲ ਪਾਉਣ ਦੇ ਲਈ ਤਿਆਰ ਹੈ।

image from instagram

ਹੋਰ ਪੜ੍ਹੋ: ਆਮਿਰ ਖਾਨ ਨੇ ਆਪਣੀ ਫਿਲਮ 'ਲਾਲ ਸਿੰਘ ਚੱਢਾ ' ਦੀ ਕੀਤੀ ਸਪੈਸ਼ਲ ਸਕ੍ਰੀਨਿੰਗ, SS ਰਾਜਮੌਲੀ ਵੀ ਹੋਏ ਸ਼ਾਮਿਲ

ਅਮਰਿੰਦਰ ਗਿੱਲ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉੱਥੇ ਹੀ ਕਈ ਫ਼ਿਲਮਾਂ ਵੀ ਦਿੱਤੀਆਂ ਹਨ । ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।

You may also like