ਅਮਰੀਸ਼ ਪੁਰੀ ਦੇ ਪੋਤੇ ਦੀ ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼,ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਅਮਰੀਸ਼ ਪੁਰੀ ਨੇ ਦਿੱਤੀ ਸੀ ਖ਼ਾਸ ਨਸੀਹਤ

Written by  Shaminder   |  November 06th 2019 03:25 PM  |  Updated: November 06th 2019 03:25 PM

ਅਮਰੀਸ਼ ਪੁਰੀ ਦੇ ਪੋਤੇ ਦੀ ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼,ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਅਮਰੀਸ਼ ਪੁਰੀ ਨੇ ਦਿੱਤੀ ਸੀ ਖ਼ਾਸ ਨਸੀਹਤ

ਬਾਲੀਵੁੱਡ ਦੇ ਪ੍ਰਸਿੱਧ ਖਲਨਾਇਕ ਮਰਹੂਮ ਐਕਟਰ ਅਮਰੀਸ਼ ਪੁਰੀ ਦੇ ਪੋਤੇ ਦੀ ਫ਼ਿਲਮ 'ਯੇ ਸਾਲੀ ਆਸ਼ਿਕੀ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਇਹ ਟ੍ਰੇਲਰ ਸਸਪੈਂਸ ਅਤੇ ਥ੍ਰੀਲਰ ਨਾਲ ਭਰਿਆ ਹੋਇਆ ਵਿਖਾਈ ਦੇ ਰਿਹਾ ਹੈ । ਇਸ ਟ੍ਰੇਲਰ 'ਚ ਉਨ੍ਹਾਂ ਦੀ ਐਕਟਿੰਗ ਕਾਫੀ ਦਮਦਾਰ ਲੱਗ ਰਹੀ ਹੈ । ਇਸ ਟ੍ਰੇਲਰ ਨੂੰ ਵੇਖ ਕੇ ਲੋਕ ਇਸ ਦੀ ਖੂਬ ਤਾਰੀਫ ਕਰ ਰਹੇ ਹਨ  ਅਤੇ ਫ਼ਿਲਮ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਵੇਖੋ:ਲੋਕ ਰਣਵੀਰ ਸਿੰਘ ਦਾ ਮਜ਼ਾਕ ਉਡਾਉਂਦੇ ਰਹੇ ਤੇ ਉਹਨਾਂ ਨੇ ਇਸ ਮਜ਼ਾਕ ਨਾਲ ਹੀ ਕਮਾ ਲਏ ਲੱਖਾਂ ਰੁਪਏ

https://www.instagram.com/p/B4efBw1JGK4/

ਇਸ ਫ਼ਿਲਮ 'ਚ ਵਰਧਨ ਪੁਰੀ ਨੇ ਸਾਹਿਲ ਨਾਂਅ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਇੱਕ ਕੁੜੀ ਦੇ ਪਿੱਛੇ ਦੀਵਾਨਾ ਹੈ ।ਉਹ ਕੁੜੀ ਨੂੰ ਪ੍ਰਪੋਜ਼ ਕਰਦਾ ਹੈ ਜਿਸ ਤੋਂ ਬਾਅਦ ਕੁੜੀ ਉਸ ਦੇ ਪਿਆਰ ਨੂੰ ਠੁਕਰਾ ਦਿੰਦੀ ਹੈ ਅਤੇ ਇਸ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਹੈ ਇਸ ਫ਼ਿਲਮ 'ਚ ਅਜੀਬੋ ਗਰੀਬ ਘਟਨਾਵਾਂ ਦਾ ਦੌਰ । ਇਸ ਫ਼ਿਲਮ ਵਰਧਨ ਪੁਰੀ ਦੇ ਨਾਲ ਸ਼ਿਵਾਲਿਕਾ ਓਬਰਾਏ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।ਦੱਸ ਦਈਏ ਕਿ ਅਮਰੀਸ਼ ਪੁਰੀ ਨੇ ਬਾਲੀਵੁੱਡ ਨੂੰ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਆਪਣੇ ਪੋਤੇ ਨੂੰ ਫ਼ਿਲਮਾਂ 'ਚ ਆਉਣ ਲਈ ਕੁਝ ਖ਼ਾਸ ਗੁਰ ਦਿੱਤੇ ਸਨ ।

https://www.instagram.com/p/B4J5ynXJsSq/

ਵਰਧਨ ਪੁਰੀ ਮੁਤਾਬਕ ਉਨ੍ਹਾਂ ਦੇ ਦਾਦਾ ਜੀ ਅਮਰੀਸ਼ ਪੁਰੀ ਆਪਣੇ ਕਿਰਦਾਰਾਂ ਵਿੱਚ ਏਨਾ ਖੁੱਬ ਜਾਂਦੇ ਸਨ ਕਿ ਜੇ ਕਿਸੇ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਉਣਾ ਹੁੰਦਾ ਸੀ ਤਾਂ ਉਹ ਕਿਸੇ ਪੁਲਿਸ ਅਧਿਕਾਰੀ ਕੋਲ ਜਾਂਦੇ ਸਨ ਅਤੇ ਉਸ ਦੇ ਸਟਾਈਲ ਅਤੇ ਉਸ ਦੇ ਗੱਲਬਾਤ ਕਰਨ ਦਾ ਤਰੀਕਾ ਵੇਖਦੇ ਹੁੰਦੇ ਸਨ ਅਤੇ ਫਿਰ ਘਰ ਆ ਕੇ ਉਸ ਤਰ੍ਹਾਂ ਦਾ ਵਰਤਾਉ ਘਰ ਵਾਲਿਆਂ ਨਾਲ ਕਰਦੇ ਹੁੰਦੇ ਸਨ ।

https://www.instagram.com/p/B4CqrDzpc8x/

ਵਰਧਨ ਮੁਤਾਬਿਕ ਅਮਰੀਸ਼ ਪੁਰੀ ਦਾ ਕਹਿਣਾ ਸੀ ਕਿ ਜ਼ਿੰਦਗੀ ‘ਚ ਜੇ ਵੱਡਾ ਅਦਾਕਾਰ ਬਣਨਾ ਹੈ ਤਾਂ ਕਿਸੇ ਦੀ ਵੀ ਨਕਲ ਨਾ ਕਰੋ । ਇਸ ਤੋਂ ਇਲਾਵਾ ਵਰਧਨ ਨੇ ਖੁਲਾਸਾ ਕੀਤਾ ਕਿ ਜਦੋਂ ਅਮਰੀਸ਼ ਪੁਰੀ ਘਰ ‘ਚ ਹੁੰਦੇ ਸੀ ਤਾਂ ਕੋਈ ਬੋਲ ਨਹੀਂ ਸੀ ਸਕਦਾ ਅਤੇ ਕਾਮਯਾਬ ਅਦਾਕਾਰ ਹੋਣ ਦੇ ਬਾਵਜੂਦ ਹੰਕਾਰ ਤਾਂ ਉਨ੍ਹਾਂ ਦੇ ਨੇੜੇ ਤੇੜੇ ਵੀ ਕਦੇ ਫੜਕਿਆ ਵੀ ਨਹੀਂ,ਨਿਮਰਤਾ ਅਤੇ ਹਲੀਮੀ ਦੇ ਪੁੰਜ ਸਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network