ਅੰਮ੍ਰਿਤ ਮਾਨ ਅਤੇ ਗੁਰਲੇਜ਼ ਅਖਤਰ ‘ਲਾਈਫ਼ ਸਟਾਈਲ’ ਗੀਤ ਨਾਲ ਪਾਉਣਗੇ ਧੱਕ, ਟੀਜ਼ਰ ਆਇਆ ਸਾਹਮਣੇ

Written by  Shaminder   |  April 11th 2020 10:59 AM  |  Updated: April 11th 2020 11:08 AM

ਅੰਮ੍ਰਿਤ ਮਾਨ ਅਤੇ ਗੁਰਲੇਜ਼ ਅਖਤਰ ‘ਲਾਈਫ਼ ਸਟਾਈਲ’ ਗੀਤ ਨਾਲ ਪਾਉਣਗੇ ਧੱਕ, ਟੀਜ਼ਰ ਆਇਆ ਸਾਹਮਣੇ

ਗਾਇਕ ਅੰਮ੍ਰਿਤ ਮਾਨ ਅਤੇ ਗੁਰਲੇਜ਼ ਅਖਤਰ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣ ਜਾ ਰਹੇ ਨੇ । ਫਿਲਹਾਲ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ ।ਇਸ ਗੀਤ ਨੂੰ ‘ਲਾਈਫ ਸਟਾਈਲ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ।ਇਹ ਗੀਤ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।ਇਸ ਗੀਤ ‘ਚ ਉਨ੍ਹਾਂ ਨੇ ‘ਲਾਈਫ ਸਟਾਈਲ’ ਦੀ ਗੱਲ ਕੀਤੀ ਹੈ ।

https://www.instagram.com/p/B-zKDDWhXAv/

ਟੀਜ਼ਰ ਨੂੰ ਪਹਿਲੀ ਨਜ਼ਰ ਵੇਖਣ ਤੋਂ ਤਾਂ ਇਹੀ ਲੱਗਦਾ ਹੈ ਕਿ ਇਸ ਗੀਤ ‘ਚ ਜੱਟ ਦੇ ਮਹਿੰਗੇ ਸ਼ੌਂਕਾਂ ਦੀ ਗੱਲ ਕੀਤੀ ਗਈ ਹੈ । ਅੰਮ੍ਰਿਤ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾਏ ਨੇ ।‘ਬੰਬ ਜੱਟ’, ‘ਸੁਭਾਅ ਜੱਟ ਦਾ’, ‘ਆਕੜ’, ‘ਕੰਬੀਨੇਸ਼ਨ’ ਸਣੇ ਕਈ ਹਿੱਟ ਗੀਤ ਗਾ ਚੁੱਕੇ ਨੇ ।

https://www.instagram.com/p/B-rIXqNh1yF/

ਗੁਰਲੇਜ਼ ਅਖਤਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ । ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਹੁਣ ਵੇਖਣਾ ਇਹ ਹੋਵੇਗਾ ਅੰਮ੍ਰਿਤ ਮਾਨ ਦੇ ਨਾਲ ਗਾਏ ਇਸ ਗੀਤ ਨੂੰ ਕਿੰਨਾ ਕੁ ਹੁੰਗਾਰਾ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network