
ਪੰਜਾਬੀ ਮਿਊਜ਼ਿਕ ਜਗਤ ਦੇ ਚੱਕਵੇਂ ਗੀਤਾਂ ਦੇ ਨਾਲ ਧੱਕ ਪਾਉਣ ਵਾਲੇ ਗਾਇਕ ਅੰਮ੍ਰਿਤ ਮਾਨ Amrit Maan ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਗੀਤ ਜੱਟ ਫਲੈਕਸ ‘JATT FLEX’ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਹਨ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦੁਲਹਣ ਤੇ ਸਾਜ਼ ਦੁਲਹੇ ਦੇ ਲਿਬਾਸ ‘ਚ ਆਇਆ ਨਜ਼ਰ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇਹ ਵਿਆਹ ਵਾਲੀ ਤਸਵੀਰ
ਅੰਮ੍ਰਿਤ ਮਾਨ ਨੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- 'JATT FLEX' 22 ਜਨਵਰੀ ਨੂੰ ਤੇ ਨਾਲ ਹੀ ਉਨ੍ਹਾਂ ਨੇ ਬਾਕੀ ਟੀਮ ਨੂੰ ਵੀ ਟੈੱਗ ਕੀਤਾ ਹੈ। ਇਸ ਗੀਤ ‘ਚ ਮਿਊਜ਼ਿਕ ਹੋਵੇਗਾ ਦੇਸੀ ਕਰਿਊ ਵਾਲੇ ਤੇ ਇਸ ਗੀਤ ਦਾ ਵੀਡੀਓ ਬੁਰਜਾਂਵਾਲਾ ਨੇ ਤਿਆਰ ਕੀਤਾ ਹੈ। ਇਹ ਗੀਤ 22 ਜਨਵਰੀ ਨੂੰ Cocktail Music ਦੇ ਲੇਬਲ ਹੇਠ ਰਿਲੀਜ਼ ਹੋਵੇਗਾ ।

ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ‘ਬੰਬ ਜੱਟ’, ‘ਲਾਈਫ ਸਟਾਈਲ’, ‘ਆਕੜ’,’ਟ੍ਰੈਂਡਿੰਗ ਨਖਰਾ’, ‘ਮਿੱਠੀ ਮਿੱਠੀ’, ਬਾਪੂ, ਮਾਂ, ਵਰਗੇ ਕਈ ਗੀਤ ਸ਼ਾਮਿਲ ਹਨ। ਚੱਕਵੇਂ, ਰੋਮਾਂਟਿਕ ਗੀਤਾਂ ਤੋਂ ਇਲਾਵਾ ਉਹ ਇਮੋਸ਼ਨਲ ਗੀਤਾਂ ਦੇ ਨਾਲ ਵੀ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਦੇ ਦੋ ਭਾਵੁਕ ਗੀਤ ਮਾਂ ਤੇ ਦੂਜਾ ਗੀਤ ਬਾਪੂ ਦਰਸ਼ਕਾਂ ਨੂੰ ਕਾਫੀ ਇਮੋਸ਼ਨਲ ਕਰ ਗਏ ਸੀ। ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕਰ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਬੱਬਰ’ ਦਾ ਧਮਾਕੇਦਾਰ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋਇਆ ਸੀ।
View this post on Instagram