ਅੰਮ੍ਰਿਤ ਮਾਨ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਸੁਭਾਅ ਜੱਟ ਦਾ’

Written by  Rupinder Kaler   |  February 01st 2020 03:06 PM  |  Updated: February 01st 2020 03:06 PM

ਅੰਮ੍ਰਿਤ ਮਾਨ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਸੁਭਾਅ ਜੱਟ ਦਾ’

ਗੋਨਿਆਣੇ ਵਾਲਾ ਮੁੰਡਾ ਯਾਨੀ ਅੰਮ੍ਰਿਤ ਮਾਨ ਇੱਕ ਵਾਰ ਫਿਰ ਛਾਉਣ ਵਾਲਾ ਹੈ ਕਿਉਂਕਿ ਉਹ ਛੇਤੀ ਹੀ ਆਪਣਾ ਨਵਾਂ ਗਾਣਾ ਲੈ ਕੇ ਆ ਰਿਹਾ ਹੈ । ‘ਸੁਭਾਅ ਜੱਟ ਦਾ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਪੋਸਟਰ ਅੰਮ੍ਰਿਤ ਮਾਨ ਨੇ ਆਪਣੇ ਇੰਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ । ਹਰ ਵਾਰ ਦੀ ਤਰ੍ਹਾਂ ਅੰਮ੍ਰਿਤ ਮਾਨ ਖੁਦ ਹੀ ਇਸ ਦੇ ਬੋਲ ਲਿਖੇ ਹਨ ਜਦੋਂ ਕਿ ਮਿਊਜ਼ਿਕ ਗੁਰ ਸਿੱਧੂ ਨੇ ਤਿਆਰ ਕੀਤਾ ਹੈ ।

https://www.instagram.com/p/B8BDMllh2X-/

ਗਾਣੇ ਦਾ ਪੂਰਾ ਪ੍ਰੋਜੈਕਟ ਮਾਹੀ ਸੰਧੂ ਤੇ ਜੋਬਨ ਸੰਧੂ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਅੰਮ੍ਰਿਤ ਮਾਨ ਵੱਲੋਂ ਸ਼ੇਅਰ ਕੀਤੇ ਗਾਣੇ ਦੇ ਪੋਸਟਰ ਤੇ ਉਹਨਾਂ ਦੇ ਪ੍ਰਸ਼ੰਸਕ ਕਮੈਂਟ ਤੇ ਲਾਈਕ ਕਰ ਰਹੇ ਹਨ, ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਅੰਮ੍ਰਿਤ ਮਾਨ ਦੇ ਪ੍ਰਸ਼ੰਸਕ ਕਿੰਨੀ ਬੇਸਬਰੀ ਨਾਲ ਉਸ ਦੇ ਗਾਣਿਆਂ ਦਾ ਇੰਤਜ਼ਾਰ ਕਰਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ, ਜਿਹੜੇ ਅਕਸਰ ਡੀਜੇ ਤੇ ਵੱਜਦੇ ਸੁਣਾਈ ਦਿੰਦੇ ਹਨ ।

https://www.instagram.com/p/B57Ix40hvRt/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network