ਅੰਮ੍ਰਿਤ ਮਾਨ ਦੇ ਨਵੇਂ ਗਾਣੇ ‘ਆਕੜ’ ਦਾ ਟੀਜ਼ਰ ਰਿਲੀਜ਼

Written by  Rupinder Kaler   |  December 11th 2019 02:09 PM  |  Updated: December 14th 2019 10:17 AM

ਅੰਮ੍ਰਿਤ ਮਾਨ ਦੇ ਨਵੇਂ ਗਾਣੇ ‘ਆਕੜ’ ਦਾ ਟੀਜ਼ਰ ਰਿਲੀਜ਼

ਅੰਮ੍ਰਿਤ ਮਾਨ ਨੂੰ ਹਿੱਟ ਗਾਣਿਆਂ ਵਾਲੀ ਮਸ਼ੀਨ ਕਿਹਾ ਜਾਂਦਾ ਹੈ, ਜਿਸ ਦਾ ਅੰਦਾਜ਼ਾ ਉਹਨਾਂ ਦੇ ਇੱਕ ਤੋਂ ਬਾਅਦ ਇੱਕ ਆ ਰਹੇ ਹਿੱਟ ਗਾਣਿਆਂ ਤੋਂ ਲਗਾਇਆ ਜਾ ਸਕਦਾ ਹੈ । ਉਹਨਾਂ ਦਾ ‘ਕੰਬੀਨੇਸ਼ਨ’ ਗਾਣਾ ਸੁਪਰ ਡੂਪਰ ਹਿੱਟ ਹੋਇਆ ਹੈ । ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਹਰ ਥਾਂ ਤੇ ਇਹ ਗਾਣਾ ਵੱਜਦਾ ਸੁਣਾਈ ਦਿੰਦਾ ਹੈ ।

https://www.instagram.com/p/B57Ix40hvRt/

ਇਸ ਗਾਣੇ ਤੋਂ ਬਾਅਦ ਅੰਮ੍ਰਿਤ ਮਾਨ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਹਿੱਟ ਗਾਣਾ ਦੇਣ ਜਾ ਰਹੇ ਹਨ । 13 ਦਸੰਬਰ ਨੂੰ ‘ਆਕੜ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦਾ ਫ਼ਿਲਹਾਲ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਦੀ ਵੀਡੀਓ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ । ਗਾਣੇ ਦੇ ਟੀਜ਼ਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਇੰਤਜ਼ਾਰ ਹੈ ਤਾਂ ਉਹ ਹੈ ਪੂਰੇ ਗਾਣੇ ਦਾ ।

https://www.instagram.com/p/B5ZcH1rhXW6/

ਉਂਝ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਅੰਮ੍ਰਿਤ ਮਾਨ ਨੇ ਖੁਦ ਲਿਖੇ ਹਨ, ਤੇ ਇਸ ਗੀਤ ਨੂੰ ਦੇਸੀ ਕਰਿਊ ਨੇ ਆਪਣਾ ਸੰਗੀਤ ਦੇ ਕੇ ਸਜਾਇਆ ਹੈ । ਗਾਣੇ ਦੀ ਵੀਡੀਓ ਦਾ ਫ਼ਿਲਮਾਂਕਣ  SAVIO & YUG ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network