ਜੇ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ,ਦਾਦੀ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਭਾਵੁਕ ਹੋਏ ਅੰਮ੍ਰਿਤ ਮਾਨ

Written by  Shaminder   |  August 10th 2019 01:52 PM  |  Updated: August 10th 2019 01:52 PM

ਜੇ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ,ਦਾਦੀ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਭਾਵੁਕ ਹੋਏ ਅੰਮ੍ਰਿਤ ਮਾਨ

ਘਰ ਸਿਰਫ਼ ਇੱਟਾਂ ਪੱਥਰਾਂ ਨਾਲ ਬਣਿਆ ਰੈਣ ਬਸੇਰਾ ਹੀ ਨਹੀਂ ਹੁੰਦਾ,ਉੱਥੇ ਮਨੁੱਖ ਦੀਆਂ ਸੱਧਰਾਂ ਪਲਦੀਆਂ ਨੇ । ਇਸ ਦੇ ਨਾਲ ਹੀ ਜੀਆਂ ਨਾਲ ਪਰਿਵਾਰ ਹੁੰਦਾ ਹੈ ਅਤੇ ਉਸ ਪਰਿਵਾਰ ਨਾਲ ਹੀ ਘਰ ਸੋਭਦਾ ਹੈ । ਪਰ ਪਰਿਵਾਰ ਵਿੱਚੋਂ ਇੱਕ ਜੀਅ ਵੀ ਚਲਾ ਜਾਵੇ ਤਾਂ ਉਸ ਦਾ ਘਾਟਾ ਕਦੇ ਵੀ ਕੋਈ ਵੀ ਪੂਰਾ ਨਹੀਂ ਕਰ ਸਕਦਾ । ਅੰਮ੍ਰਿਤ ਮਾਨ ਵੀ ਆਪਣੀ ਦਾਦੀ ਨਾਲ ਬਿਤਾਏ ਪਲਾਂ ਨੂੰ ਯਾਦ ਕਰ-ਕਰ ਕੇ ਭਾਵੁਕ ਹੋ ਰਹੇ ਨੇ ।

ਹੋਰ ਵੇਖੋ:ਗੱਲਾਂ ਬਹੁਤ ਕਰਨੀਆਂ ਸੀ ਹਲੇ ਤੇਰੇ ਨਾਲ ਦਾਦੀ ਪਰ ਪਰਮਾਤਮਾ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ- ਅੰਮ੍ਰਿਤ ਮਾਨ

https://www.instagram.com/p/B0-TUDyBGSZ/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਨੇ । ਤਸਵੀਰਾਂ ਨਾਲ ਤਿਆਰ ਕੀਤੇ ਗਏ ਇਸ ਵੀਡੀਓ 'ਚ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀਆਂ ਤਸਵੀਰਾਂ ਸ਼ਾਮਿਲ ਹਨ ।

https://www.instagram.com/p/B04zWCVhn_E/

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ ਕਿ 'ਜੇ ਮਾਵਾਂ ਠੰਡੀਆਂ ਛਾਵਾਂ,ਦਾਦੀਆਂ ਰੁੱਖਾਂ ਵਰਗੀਆਂ ਨੇ ਵਿਲ ਆਲਵੇਜ਼ ਮਿਸ ਯੂ ਦਾਦੀ ਮਾਂ' ।ਦੱਸ ਦਈਏ ਕਿ ਗਾਇਕ ਅੰਮ੍ਰਿਤ ਮਾਨ ਦੇ ਦਾਦੀ ਜੀ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਹ ਆਪਣੀ ਦਾਦੀ ਨੂੰ ਕਾਫੀ ਮਿਸ ਕਰ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network