ਲਾਸ ਏਂਜਲਸ ‘ਚ ਸਿੱਧੂ ਮੂਸੇਵਾਲਾ ਮੈਮੋਰੀਅਲ ਪਹੁੰਚੇ ਅੰਮ੍ਰਿਤ ਮਾਨ, ਤਸਵੀਰ ਸਾਂਝੀ ਕਰਦੇ ਕਿਹਾ-‘ਇੱਦਾਂ ਲੱਗਦਾ ਸੀ ਸਿੱਧੂ ਹੁਣ ਵੀ ਬੋਲੂ’

written by Lajwinder kaur | November 15, 2022 11:43am

Amrit Maan news: ਪੰਜਾਬੀ ਗਾਇਕ ਅੰਮ੍ਰਿਤ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇੰਨ੍ਹੀਂ ਦਿਨੀਂ ਉਹ ਅਮਰੀਕਾ ਪਹੁੰਚੇ ਹੋਏ ਹਨ। ਜਿੱਥੇ ਉਹ ਲਾਸ ਏਂਜਲਸ ‘ਚ ਸਿੱਧੂ ਮੂਸੇਵਾਲਾ ਮੈਮੋਰੀਅਲ ਵਿਖੇ ਪਹੁੰਚੇ ਤੇ ਗਾਇਕ ਕਾਫ਼ੀ ਭਾਵੁਕ ਵੀ ਹੋ ਗਏ।

ਹੋਰ ਪੜ੍ਹੋ: ਇਸ ਅਦਾਕਾਰ ਨੇ ਪਤਨੀ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ, ਪਤਨੀ ਦੇ ਜ਼ਖ਼ਮੀ ਹੱਥਾਂ-ਅੱਖਾਂ ਦੀ ਹਾਲਤ ਦੇਖ ਕੇ ਕੰਬ ਜਾਏਗੀ ਰੂਹ!

image source: instagram

ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਵਿੱਚ ਚੰਗੀ ਦੋਸਤੀ ਸੀ। ਸਿੱਧੂ ਦੀ ਮੌਤ ਤੋਂ ਬਾਅਦ ਅੰਮ੍ਰਿਤ ਮਾਨ ਡੂੰਘੇ ਸਦਮੇ ਵਿੱਚੋਂ ਲੰਘੇ। ਉਹ ਅਕਸਰ ਹੀ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਕੇ ਸਿੱਧੂ ਨੂੰ ਯਾਦ ਕਰਦੇ ਰਹਿੰਦੇ ਹਨ।

Amrit Maan image source: instagram

ਹੁਣ ਹਾਲ ਹੀ ‘ਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਸਿੱਧੂ ਮੂਸੇਵਾਲਾ ਮੈਮੋਰੀਅਲ ਤੋਂ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਪ੍ਰਸ਼ੰਸਕ ਵੀ ਕਾਫੀ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅੱਜ Los Angeles USA ਜਦੋਂ ਗਿਆ ਤਾਂ ਖ਼ਾਸ ਤੌਰ ਤੇ ਇਸ ਜਗ੍ਹਾ ਤੇ ਜਾਣ ਦਾ ਦਿਲ ਕੀਤਾ💔 ਇੱਦਾਂ ਲੱਗਦਾ ਸੀ ਸਿੱਧੂ ਹੁਣ ਵੀ ਬੋਲੂ...ਹੁਣ ਵੀ ਬੋਲੂ @sidhu_moosewala #legend’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸਿੱਧੂ ਨੂੰ ਯਾਦ ਕਰ ਰਹੇ ਹਨ।

image source: instagram

ਸਿੱਧੂ ਮੂਸੇਵਾਲਾ ਅਤੇ ਅੰਮ੍ਰਿਤ ਮਾਨ ਇਕੱਠੇ ਕਈ ਗੀਤ ਲੈ ਆਏ ਸਨ। ਸਿੱਧੂ ਦੀ ਮੌਤ ਤੋਂ ਬਾਅਦ ਅਕਸਰ ਹੀ ਅੰਮ੍ਰਿਤ ਮਾਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਲਈ ਹਵੇਲੀ ਜਾਂਦੇ ਰਹਿੰਦੇ ਹਨ। ਦੱਸ ਦਈਏ ਸਿੱਧੂ ਦੀ ਮੌਤ ਨੂੰ ਪੰਜ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ।

You may also like