ਅੰਕਿਤਾ ਲੋਖੰਡੇ ਇੱਕ ਵਾਰ ਫਿਰ ਤੋਂ ਹੋ ਰਹੀ ਹੈ ਟ੍ਰੋਲ, ਨਵੀਂ ਵੀਡੀਓ ਦੇਖ ਕੇ ਟ੍ਰੋਲਰਸ ਕਹਿ ਰਹੇ ਨੇ 'ਮੇਕਅੱਪ ਜਾਂ ਮਜ਼ਾਕ?', ‘ਭੂਤਨੀ ਲੱਗ ਰਹੀ ਹੈ’

Written by  Lajwinder kaur   |  May 05th 2022 10:31 AM  |  Updated: May 05th 2022 10:31 AM

ਅੰਕਿਤਾ ਲੋਖੰਡੇ ਇੱਕ ਵਾਰ ਫਿਰ ਤੋਂ ਹੋ ਰਹੀ ਹੈ ਟ੍ਰੋਲ, ਨਵੀਂ ਵੀਡੀਓ ਦੇਖ ਕੇ ਟ੍ਰੋਲਰਸ ਕਹਿ ਰਹੇ ਨੇ 'ਮੇਕਅੱਪ ਜਾਂ ਮਜ਼ਾਕ?', ‘ਭੂਤਨੀ ਲੱਗ ਰਹੀ ਹੈ’

Ankita Lokhande gets trolled : ਟੀਵੀ ਅਤੇ ਬਾਲੀਵੁੱਡ ਅਦਾਕਾਰਾ ਅੰਕਿਤਾ ਲੋਖੰਡੇ ਅਕਸਰ ਟ੍ਰੋਲਿੰਗ ਦਾ ਸ਼ਿਕਾਰ ਹੁੰਦੀ ਹੈ। ਬੀਤੀ ਰਾਤ ਉਹ ਰਾਹੁਲ ਮਹਾਜਨ ਦੀ ਪਤਨੀ ਨਤਾਲਿਆ ਇਲੀਨਾ ਦੇ ਜਨਮ ਦਿਨ ਦੀ ਪਾਰਟੀ 'ਚ ਸ਼ਾਮਿਲ ਹੋਣ ਲਈ ਆਈ ਸੀ। ਜਿੱਥੋਂ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਅੰਕਿਤਾ ਲੋਖੰਡੇ ਜੋ ਕਿ ਅਜੀਬ ਜਿਹਾ ਮੇਕਅੱਪ  ਦੇ ਨਾਲ ਨਜ਼ਰ ਆਈ। ਜਿਸ ਕਰਕੇ ਉਹ ਕਾਫੀ ਜ਼ਿਆਦਾ ਟ੍ਰੋਲ ਹੋ ਰਹੀ ਹੈ।

ਹੋਰ ਪੜ੍ਹੋ : ਹਸਪਤਾਲ 'ਚੋਂ ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਹੋਈ ਵਾਇਰਲ! ਜਾਣੋ ਕੀ ਹੈ ਇਸ ਫੋਟੋ ਦਾ ਸੱਚ?

ankita lokhande with hubby and sis

ਇਸ ਦੌਰਾਨ, ਉਸਨੇ ਆਪਣੇ ਪਤੀ ਵਿੱਕੀ ਜੈਨ ਅਤੇ ਭੈਣ ਅਸ਼ੀਤਾ ਲੋਖੰਡੇ ਨਾਲ ਸਥਾਨ 'ਤੇ ਸ਼ਾਨਦਾਰ ਐਂਟਰੀ ਕੀਤੀ। ਅੰਕਿਤਾ ਲੋਖੰਡੇ ਦੀ ਤਾਜ਼ਾ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਅੰਕਿਤਾ ਲੋਖੰਡੇ ਦੇ ਮੇਕਅੱਪ ਨੂੰ ਲੈ ਕੇ ਟਿੱਪਣੀਆਂ ਕਰ ਰਹੇ ਹਨ। ਕਈ ਯੂਜ਼ਰਸ ਨੇ ਲਿਖਿਆ ਹੈ- ਅੰਕਿਤਾ ਲੋਖੰਡੇ ਨੇ ਮੇਕਅੱਪ ਕੀਤਾ ਹੈ ਜਾਂ ਮਜ਼ਾਕ ਹੈ? ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।

Ankita Lokhande gets trolled see video

ਸਾਹਮਣੇ ਆਈ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦਾ ਧਿਆਨ ਅੰਕਿਤਾ ਲੋਖੰਡੇ ਦੇ ਮੇਕਅੱਪ 'ਤੇ ਲੱਗਾ ਹੋਇਆ ਹੈ। ਪਾਰਟੀ 'ਚ ਪਹੁੰਚੀ ਅੰਕਿਤਾ ਲੋਖੰਡੇ ਨੇ ਪਾਰਟੀ ਦੀ ਥੀਮ ਦੇ ਹਿਸਾਬ ਨਾਲ ਖੂਬਸੂਰਤ ਬਲੈਕ ਗਾਊਨ ਪਾਇਆ ਹੋਇਆ ਹੈ । ਸੋਸ਼ਲ ਮੀਡੀਆ 'ਤੇ ਲੋਕ ਅੰਕਿਤਾ ਲੋਖੰਡੇ ਦੇ ਮੇਕਅੱਪ ਨੂੰ ਲੈ ਕੇ ਉਨ੍ਹਾਂ ਦੀ ਕਾਫੀ ਨਿੰਦਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਜਾਦੂ ਫਿਰ ਤੋਂ ਧਰਤੀ 'ਤੇ ਆਇਆ ਹੈ।' ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, 'ਹੇ ਤੁਸੀਂ ਕੀ ਦੇਖਿਆ... ਇਹ ਮੇਕਅੱਪ ਹੈ ਜਾਂ ਮਜ਼ਾਕ?' ਇੱਕ ਹੋਰ ਯੂਜ਼ਰ ਨੇ ਕਿਹਾ ਕਿ ਭੂਤਨੀ ਲੱਗ ਰਹੀ ਹੈ।

ankita lokhande vicky jain wedding pics

ਅੰਕਿਤਾ ਲੋਖੰਡੇ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਟੀਵੀ ਦੇ ਰਿਆਲਿਟੀ ਸ਼ੋਅ ਸਮਾਰਟ ਜੋੜੀ 'ਚ ਨਜ਼ਰ ਆ ਰਹੀ ਹੈ। ਉਸਨੇ ਆਪਣੇ ਪਤੀ ਵਿੱਕੀ ਜੈਨ ਨਾਲ ਸ਼ੋਅ ਵਿੱਚ ਹਿੱਸਾ ਲਿਆ ਹੈ। ਇਸ ਸ਼ੋਅ 'ਤੇ ਉਹ ਰਾਹੁਲ ਮਹਾਜਨ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲੇ ਸਨ। ਦੱਸ ਦਈਏ ਅੰਕਿਤਾ ਲੋਖੰਡੇ ਨੇ ਪਿਛਲੇ ਸਾਲ ਹੀ ਆਪਣੇ ਬੁਆਏਫ੍ਰੈਂਡ ਵਿੱਕੀ ਜੈਨ ਦੇ ਨਾਲ ਵਿਆਹ ਕਰਵਾਇਆ ਸੀ।

ਹੋਰ ਪੜ੍ਹੋ : ਸਕੀਆਂ ਭੈਣਾਂ ਤੋਂ ਕਿਵੇਂ ਬਣੀਆਂ ਸੌਂਕਣਾ, ਰਿਲੀਜ਼ ਹੋਇਆ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਸੌਂਕਣ ਸੌਂਕਣੇ’ ਦਾ ਟੀਜ਼ਰ

 

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network