ਕਈ ਹਿੱਟ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਨੁਸ਼ਕਾ ਸ਼ਰਮਾ ਨੂੰ ਇੱਕ ਫ਼ਿਲਮ ਨਿਰਦੇਸ਼ਕ ਨੇ ਦਿੱਤੀ ਸੀ ਖ਼ਾਸ ਨਸੀਹਤ

written by Shaminder | May 01, 2021

ਅਨੁਸ਼ਕਾ ਸ਼ਰਮਾ ਨੇ   ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ। ਅਨੁਸ਼ਕਾ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਅਨੁਸ਼ਕਾ ਅੱਜ ਕਿਸੇ ਪਛਾਣ ਦੀ ਮੁਹਤਾਜ਼ ਨਹੀਂ ਹੈ । ਅਨੁਸ਼ਕਾ ਨੇ ‘ਰੱਬ ਨੇ ਬਣਾ ਦੀ ਜੋੜੀ’ ਦੇ ਨਾਲ ਸ਼ਾਹਰੁਖ ਖ਼ਾਨ ਦੇ ਨਾਲ ਡੈਬਿਊ ਕੀਤਾ ਸੀ । ਇਸ ਫ਼ਿਲਮ ‘ਚ ਡੈਬਿਊ ਤੋਂ ਬਾਅਦ ਅਨੁਸ਼ਕਾ ਰਾਤੋ ਰਾਤ ਸਟਾਰ ਬਣ ਗਈ ਸੀ ।

anushka sharma Image From anushka sharma's Instagram

ਹੋਰ ਪੜ੍ਹੋ : ਬੱਬੂ ਮਾਨ ਤੇ ਜੈਜ਼ੀ ਬੀ ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼, ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ 

anushka Image From anushka sharma's Instagram

ਇਸ ਤੋਂ ਬਾਅਦ ਉਹ ਬਾਲੀਵੁੱਡ ‘ਚ ਛਾ ਗਈ । ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇੱਕ ਸ਼ਖਸ ਅਜਿਹਾ ਵੀ ਸੀ ਜਿਸ ਨੇ ਅਨੁਸ਼ਕਾ ਨੂੰ ਕਿਹਾ ਸੀ  ਕਿ ਉਹ ਜ਼ਿਆਦਾ ਸੋਹਣੀ ਨਹੀਂ ਹੈ।ਇਹ ਸ਼ਖਸ ਸਨ ਆਦਿਤਯ ਚੋੋਪੜਾ ਜੋ ਅਨੁਸ਼ਕਾ ਦੀ ਪਹਿਲੀ ਫ਼ਿਲਮ ਦੇ ਨਿਰਦੇਸ਼ਕ ਸਨ ।

Image From anushka sharma's Instagram

ਜਦੋਂ  ਅਨੁਸ਼ਕਾ ਨੂੰ ਇਸ ਫ਼ਿਲਮ ਲਈ ਸਾਈਨ ਕੀਤਾ ਗਿਆ ਸੀ ਤਾਂ ਉਹ ਕਾਫੀ ਖੁਸ਼ ਸੀ ਅਨੁਸ਼ਕਾ ਆਦਿਤਯ ਚੋਪੜਾ ਨੂੰ ਮਿਲਣ ਲਈ ਉਸ ਦੇ ਦਫਤਰ ਗਈ ਤਾਂ ਆਦਿਤਯ ਚੋਪੜਾ ਨੇ ਕਿਹਾ ਸੀ ਕਿ ‘ਤੂੰ ਜ਼ਿਆਦਾ ਸੋਹਣੀ ਨਹੀਂ ਹੈ ਇਸ ਲਈ ਤੈਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ’। ਇਸ ਕਿੱਸੇ ਦਾ ਜ਼ਿਕਰ ਅਨੁਸ਼ਕਾ ਨੇ ‘ਕੌਫੀ ਵਿਦ ਕਰਣ’ ਸ਼ੋਅ ‘ਚ ਕੀਤਾ ਸੀ ।

 

0 Comments
0

You may also like