ਕੀ ਰਣਬੀਰ ਕਪੂਰ ਤੇ ਆਲੀਆ ਕਰਵਾਉਣ ਜਾ ਰਹੇ ਹਨ ਮੰਗਣੀ !

written by Rupinder Kaler | December 30, 2020

ਰਣਬੀਰ ਕਪੂਰ ਇਸ ਸਮੇਂ ਆਪਣੀ ਮਾਂ ਨੀਤੂ ਕਪੂਰ, ਗਰਲਫਰੈਂਡ ਆਲੀਆ ਭੱਟ ਤੇ ਭੈਣ ਰਿਧਿਮਾ ਕਪੂਰ ਨਾਲ ਜੈਪੁਰ ਦੀ ਟ੍ਰਿਪ 'ਤੇ ਹੈ । ਰਣਬੀਰ ਤੇ ਆਲੀਆ ਦੇ ਖ਼ਾਸ ਦੋਸਤ ਅਯਾਨ ਮੁਖਰਜੀ ਵੀ ਇਸ ਸਮੇਂ ਉਨ੍ਹਾਂ ਨਾਲ ਜੈਪੁਰ 'ਚ ਹੈ। ਇਸ ਸਭ ਨੂੰ ਲੈ ਕੇ ਇੱਕ ਚਰਚਾ ਵੀ ਸ਼ੁਰੂ ਹੋ ਗਈ ਹੈ । ਕੁਝ ਲੋਕਾਂ ਦਾ ਕਹਿਣਾ ਹੈ ਕਿ ਰਣਬੀਰ ਆਲੀਆ ਨਾਲ ਮੰਗਣੀ ਕਰਵਾਉਣ ਲਈ ਇੱਥੇ ਪਹੁੰਚੇ ਹਨ । ਹੋਰ ਪੜ੍ਹੋ : ਵਿਆਹ ਦੌਰਾਨ ਅਧੂਰੀ ਰਹਿ ਗਈ ਇੱਛਾ ਨੂੰ ਅਦਾਕਾਰਾ ਸਨਾ ਖ਼ਾਨ ਨੇ ਹੁਣ ਕੀਤਾ ਪੂਰਾ ਸਰੀਰ ‘ਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦੀਆਂ ਹਨ ਇਹ ਚੀਜ਼ਾਂ, ਹੱਡੀਆਂ ਹੋਣਗੀਆਂ ਮਜ਼ਬੂਤ  ਪਰ ਇਨ੍ਹਾਂ ਖ਼ਬਰਾਂ ਦੀ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ। ਪਰ ਇਸ ਸਭ ਦੇ ਚਲਦੇ ਰਣਬੀਰ ਦੇ ਅੰਕਲ ਰਣਧੀਰ ਕਪੂਰ ਦਾ ਇੱਕ ਬਿਆਨ ਸਾਹਮਣੇ ਆਇਆ ਹੈ । ਇੰਡੀਅਨ ਐਕਸਪ੍ਰੈੱਸ ਨਾਲ ਗੱਲ ਕਰਦਿਆਂ ਰਣਧੀਰ ਕਪੂਰ ਨੇ ਕਿਹਾ, 'ਨਹੀਂ ਇਹ ਬਿਲਕੁਲ ਸੱਚ ਨਹੀਂ ਹੈ... ਰਣਬੀਰ ਤੇ ਆਲੀਆ ਅੱਜ ਮੰਗਣੀ ਨਹੀਂ ਕਰ ਰਹੇ ਹਨ। randhir ਜੇ ਅਜਿਹਾ ਹੁੰਦਾ  ਤਾਂ ਮੈਂ ਤੇ ਮੇਰਾ   ਪਰਿਵਾਰ ਵੀ ਉਨ੍ਹਾਂ ਨਾਲ ਹੁੰਦਾ। ਰਣਬੀਰ,   ਆਲੀਆ ਤੇ ਨੀਤੂ ਉੱਥੇ ਨਿਊ ਈਅਰ ਮਨਾਉਣ ਗਏ ਹਨ। ਦੋਵਾਂ ਦੀ ਮੰਗਣੀ ਦੀ ਖ਼ਬਰ ਝੂਠੀ ਹੈ।'

 
View this post on Instagram
 

A post shared by Manav Manglani (@manav.manglani)

0 Comments
0

You may also like