ਗੰਭੀਰ ਬਿਮਾਰੀ ਤੋਂ ਜੂਝ ਰਹੇ ਹਨ ਅਭਿਨੇਤਾ ਅਰਜੁਨ ਕਪੂਰ, ਪਰਿਣੀਤੀ ਨੇ ਕਿੱਤਾ ਖੁਲਾਸਾ

Written by  Gourav Kochhar   |  June 11th 2018 01:22 PM  |  Updated: June 11th 2018 01:22 PM

ਗੰਭੀਰ ਬਿਮਾਰੀ ਤੋਂ ਜੂਝ ਰਹੇ ਹਨ ਅਭਿਨੇਤਾ ਅਰਜੁਨ ਕਪੂਰ, ਪਰਿਣੀਤੀ ਨੇ ਕਿੱਤਾ ਖੁਲਾਸਾ

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਇਕ ਹੋਵੇਂ ਇਕੱਠੇ ਫਿਲਮ 'ਇਸ਼ਕਬਾਜ਼ 'ਚ ਨਜ਼ਰ ਆਏ ਸਨ। ਦੋਹਾਂ ਦੀ ਆਨਸਕ੍ਰੀਨ ਕੈਮਿਸਟਰੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਵੀ ਆਈ ਸੀ। ਅਸਲ ਜ਼ਿੰਦਗੀ 'ਚ ਵੀ ਅਰਜੁਨ ਅਤੇ ਪਰਿਣੀਤੀ Parineeti Chopra ਚੰਗੇ ਦੋਸਤ ਹਨ ਪਰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪਰਿਣੀਤੀ, ਅਰਜੁਨ ਨੂੰ ਸਭ ਤੋਂ ਖਰਾਬ ਸਹਿ-ਅਦਾਕਾਰ ਦੱਸ ਰਹੀ ਹੈ।

https://www.instagram.com/p/Bjw9vVdlfaE/

ਇਹ ਇਕ ਫਨੀ ਵੀਡੀਓ ਹੈ, ਜਿਸ 'ਚ ਪਰਿਣੀਤੀ, ਅਰਜੁਨ ਨੂੰ ਛੇੜਦੀ ਹੋਈ ਦਿਖ ਰਹੀ ਹੈ। ਵੀਡੀਓ 'ਚ ਪਰਿਣੀਤੀ ਕਹਿੰਦੀ ਹੈ ਕਿ ਪ੍ਰਸ਼ੰਸਕਾਂ ਨੂੰ ਪਤਾ ਹੋਣਾ ਚਾਹੀਦੀ ਹੈ ਕਿ ਇਹ ਸਭ ਤੋਂ ਖਰਾਬ ਕੋ-ਸਟਾਰ ਹੈ। ਪਰਿਣੀਤੀ Parineeti Chopra ਨੇ ਅਰਜੁਨ ਦੀ ਇਕ ਵੀਡੀਓ ਜਾਰੀ ਕੀਤੀ, ਜਿਸ 'ਚ ਅਭਿਨੇਤਾ ਸੈਲੀਬ੍ਰੇਸ਼ਨ ਮੂਡ 'ਚ ਦਿਖਾਈ ਦੇ ਰਹੇ ਹਨ। ਇਸ ਬਾਰੇ 'ਚ ਪਰਿਣੀਤੀ ਲਿਖਦੀ ਹੈ, ''ਨਾਂ- ਅਰਜੁਨ ਕਪੂਰ, ਉਮਰ- 4 ਸਾਲ, ਬੀਮਾਰੀ- ਤੰਗ ਕਰਨਾ ਅਤੇ ਖਿਜਾਉਣਾ, ਇਲਾਜ- ਮੌਜੂਦ ਨਹੀਂ।''

https://www.instagram.com/p/Bjut1v6ljV9/

ਇਸ ਨੂੰ ਰੀ-ਪੋਸਟ ਕਰਦੇ ਹੋਏ ਅਰਜੁਨ ਨੇ ਲਿਖਿਆ, ''ਆਖਿਰਕਾਰ ਪਰਿਣੀਤੀ Parnineeti Chopra ਨੇ ਹਾਰ ਮੰਨ ਹੀ ਲਈ ਅਤੇ ਮੇਰੀ ਜਨਤਕ ਤੌਰ 'ਤੇ ਪ੍ਰਸ਼ੰਸਾ ਕਰ ਰਹੀ ਹੈ। 'ਨਮਸਤੇ ਇੰਗਲੈਂਡ Namaste England' ਫਿਲਮ 'ਨਮਸਤੇ ਲੰਡਨ' ਦਾ ਸੀਕਵਲ ਹੈ। ਇਸ ਤੋਂ ਇਲਾਵਾ ਇਹ ਦੋਵੇਂ 'ਸੰਦੀਪ ਔਰ ਪਿੰਕੀ ਫਰਾਰ' 'ਚ ਵੀ ਇਕੱਠੇ ਕੰਮ ਕਰ ਰਹੇ ਹਨ, ਜਿਸ ਨੂੰ ਦਿਬਾਕਰ ਬੈਨਰਜੀ ਨਿਰਦੇਸ਼ਤ ਕਰ ਰਹੇ ਹਨ। 'ਨਮਸਤੇ ਇੰਗਲੈਂਡ' ਇਸੇ ਸਾਲ ਰਿਲੀਜ਼ ਹੋਣ ਵਾਲੀ ਹੈ।

Namaste England


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network