ਫੌਜੀ ਅਫ਼ਸਰ ਨੇ ਰਿਟਾਇਰਮੈਂਟ ਤੋਂ ਪਹਿਲਾਂ ਮਾਂ ਨੂੰ ਕੀਤਾ ਸਲਾਮ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ
Army officer salutes mother: ਮਾਂ-ਪੁੱਤ ਦਾ ਪਿਆਰ ਆਪਣੇ ਆਪ ਵਿੱਚ ਇੱਕ ਬੇਮਿਸਾਲ ਹੈ। ਸੋਸ਼ਲ ਮੀਡੀਆ ਉੱਤੇ ਮਾਂ-ਪੁੱਤ ਦਾ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਖੁਸ਼ ਹੋ ਜਾਓਗੇ ਤੇ ਨਾਲ ਹੀ ਕੁਝ ਇਮੋਸ਼ਨਲ ਵੀ ਹੋਵੋਗੇ। ਇਸ ਵੀਡੀਓ ਵਿੱਚ ਫੌਜੀ ਅਫਸਰ ਬੇਟਾ ਆਪਣੀ ਮਾਂ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਸਲਾਮ ਕਰਦਾ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੋਗੇ। ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ ਵੀਡੀਓ ਨੂੰ ਲੱਖਾਂ ਦੀ ਗਿਣਤੀ ਵਿੱਚ ਵਿਊਜ਼ ਮਿਲ ਚੁੱਕੇ ਹਨ।
ਹੋਰ ਪੜ੍ਹੋ : ਛੁੱਟੀਆਂ ਮਨਾਉਣ ਲਈ ਨਿਕਲੇ ਵਿੱਕੀ-ਕੈਟਰੀਨਾ, ਪਰ ਅਦਾਕਾਰਾ ਨੇ ਏਅਰਪੋਰਟ 'ਤੇ ਕਰ ਦਿੱਤੀ ਇਹ ਗਲਤੀ
ਇਸ ਵੀਡੀਓ ਨੂੰ ਮੇਜਰ ਜਨਰਲ ਰੰਜਨ ਮਹਾਜਨ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਕਲਿੱਪ 'ਚ ਦੇਖਿਆ ਜਾ ਰਿਹਾ ਹੈ ਕਿ ਮਾਂ ਦੇ ਘਰ ਪਹੁੰਚ ਕੇ ਉਹ ਘੰਟੀ ਵਜਾਉਂਦਾ ਹੈ ਅਤੇ ਫਿਰ ਅੰਦਰ ਚਲਾ ਜਾਂਦਾ ਹੈ। ਇਸ ਤੋਂ ਬਾਅਦ ਫੌਜੀ ਮਾਰਚ ਕਰਦੇ ਹੋਏ ਉਹ ਆਪਣੀ ਮਾਂ ਕੋਲ ਜਾਂਦੇ ਨੇ ਅਤੇ ਕਮਰੇ ਦੇ ਅੰਦਰ ਸੋਫੇ 'ਤੇ ਬੈਠੀ ਮਾਂ ਇਹ ਸਭ ਦੇਖ ਰਹੀ ਹੈ। ਫਿਰ ਉਹ ਫੌਜੀ ਪਹਿਰਾਵੇ ਵਿੱਚ ਹੀ ਆਪਣੀ ਮਾਂ ਨੂੰ ਸਲਾਮ ਕਰਦੇ ਨੇ। ਇਹ ਦੇਖ ਕੇ ਉਸ ਦੀ ਮਾਂ ਖੁਸ਼ ਹੋਣ ਦੇ ਨਾਲ-ਨਾਲ ਭਾਵੁਕ ਵੀ ਹੋ ਜਾਂਦੀ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਬੇਟੇ ਨੂੰ ਗਲੇ ਲਗਾ ਲੈਂਦੀ ਹੈ।
ਵੀਡੀਓ ਪੋਸਟ ਕਰਦੇ ਹੋਏ ਮੇਜਰ ਜਨਰਲ ਰੰਜਨ ਨੇ ਕੈਪਸ਼ਨ 'ਚ ਲਿਖਿਆ ਕਿ ‘ਵਰਦੀ ਨੂੰ ਟੰਗਣ ਤੋਂ ਪਹਿਲਾਂ ਵਰਦੀ 'ਚ ਮਾਂ ਨੂੰ ਅੰਤਿਮ ਸਲਾਮ…ਅਸੀਂ ਆਪਣੀ ਮਾਂ ਨੂੰ ਖ਼ਾਸ ਸਰਪ੍ਰਾਈਜ਼ ਦੇਣ ਲਈ ਅੰਬਾਲਾ ਤੋਂ ਦਿੱਲੀ ਪਹੁੰਚੇ ਸੀ...ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਅਤੇ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਵਰਦੀ ਪਾ ਕੇ 35 ਸਾਲ ਆਪਣੀ ਮਾਤ ਭੂਮੀ ਦੀ ਸੇਵਾ ਕਰ ਸਕਾਂ’।
ਮਹਾਜਨ ਨੇ ਲਿਖਿਆ ਕਿ ਉਨ੍ਹਾਂ ਨੇ ਮੈਨੂੰ ਭਾਰਤੀ ਫੌਜ ਦੀ ਸੇਵਾ ਕਰਨ ਦੇ ਯੋਗ ਬਣਾਇਆ। ਇਸ ਵੀਡੀਓ 'ਤੇ ਲੋਕਾਂ ਨੇ ਕਾਫੀ ਕਮੈਂਟ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਹ ਬਹੁਤ ਕੀਮਤੀ ਹੈ। ਇਸ ਦੇ ਨਾਲ ਹੀ ਕਈ ਹੋਰ ਯੂਜ਼ਰਸ ਨੇ ਵੀ ਇਸ ਦੀ ਤਾਰੀਫ ਕੀਤੀ ਹੈ।
View this post on Instagram