ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਦੇ ਖਿਲਾਫ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

written by Pushp Raj | July 21, 2022

Arrest warrant issued against Ameesha Patel: ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਪਿਛਲੇ ਕੁਝ ਸਮੇਂ ਤੋਂ ਫਿਲਮਾਂ 'ਚ ਘੱਟ ਹੀ ਨਜ਼ਰ ਆਉਂਦੀ ਹੈ। ਹਾਲਾਂਕਿ ਇਸ ਦੇ ਬਾਵਜੂਦ ਅਦਾਕਾਰਾ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਅਮੀਸ਼ਾ ਪਟੇਲ, ਈਵੈਂਟ ਕੰਪਨੀ ਡ੍ਰੀਮ ਵਿਜ਼ਨ ਦੀ ਸ਼ਿਕਾਇਤ ਕਾਰਨ ਇੱਕ ਕੇਸ ਵਿੱਚ ਫਸ ਗਈ ਹੈ। ਹੁਣ ਕੋਰਟ ਨੇ ਅਮੀਸ਼ਾ ਪਟੇਲ ਦੇ ਖਿਲਾਫ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ ਹੈ।

ਈਵੈਂਟ ਕੰਪਨੀ ਡ੍ਰੀਮ ਵਿਜ਼ਨ ਦੇ ਮਾਲਕ ਪਵਨ ਕੁਮਾਰ ਨੇ ਦੱਸਿਆ ਕਿ ਅਮੀਸ਼ਾ ਨੂੰ ਮੁਰਾਦਾਬਾਦ ਵਿੱਚ ਵਿਆਹ ਸਮਾਗਮ ਵਿੱਚ ਡਾਂਸ ਕਰਨਾ ਪਿਆ। ਇਸ ਲਈ ਅਮੀਸ਼ਾ ਪਟੇਲ ਅਤੇ ਉਸ ਦੇ ਸਾਥੀਆਂ ਖਿਲਾਫ ਮੁਰਾਦਾਬਾਦ ਦੀ ਅਦਾਲਤ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਮੀਡੀਆ ਰਿਪੋਰਟਸ ਦੇ ਮੁਤਾਬਕ ਮੁਰਾਦਾਬਾਦ ਦੀ ACJM-5 ਅਦਾਲਤ ਨੇ ਇਸ ਮਾਮਲੇ 'ਚ ਅਮੀਸ਼ਾ ਅਤੇ ਹੋਰ ਦੋਸ਼ੀਆਂ ਨੂੰ ਸੰਮਨ ਜਾਰੀ ਕੀਤਾ ਸੀ, ਪਰ ਅਮੀਸ਼ਾ ਅਦਾਲਤ 'ਚ ਪੇਸ਼ ਨਹੀਂ ਹੋਈ।

ਇਸ ਕੇਸ ਉੱਤੇ ਅਗਲੀ ਕਾਰਵਾਈ ਕਰਦੇ ਹੋਏ ਮੁਰਾਦਾਬਾਦ ਦੀ ACJM 5 ਕੋਰਟ ਨੇ ਮੰਗਲਵਾਰ ਨੂੰ ਫਿਲਮ ਅਭਿਨੇਤਰੀਆਂ ਅਮੀਸ਼ਾ ਪਟੇਲ, ਅਹਿਮਦ ਸ਼ਰੀਫ, ਸੁਰੇਸ਼ ਪਰਮਾਰ ਅਤੇ ਰਾਜਕੁਮਾਰ ਗੋਸਵਾਮੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ।

ਅਦਾਲਤ ਨੇ ਕਿਹਾ ਕਿ ਮੁਲਜ਼ਮ ਅਦਾਲਤ ਦੀ ਤਰੀਕ 'ਤੇ ਹਾਜ਼ਰ ਨਹੀਂ ਹੋਏ, ਜਦੋਂ ਕਿ ਇਸ ਮਾਮਲੇ 'ਚ ਹਾਈਕੋਰਟ ਨੇ 12 ਸਤੰਬਰ 2019 ਨੂੰ ਕੇਸ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਲਈ ਅਮੀਸ਼ਾ ਪਟੇਲ, ਅਹਿਮਦ ਸ਼ਰੀਫ, ਸੁਰੇਸ਼ ਪਰਮਾਰ ਅਤੇ ਰਾਜਕੁਮਾਰ ਗੋਸਵਾਮੀ ਨੂੰ ਜ਼ਮਾਨਤੀ ਵਾਰੰਟਾਂ ਰਾਹੀਂ 20 ਅਗਸਤ ਨੂੰ ਤਲਬ ਕੀਤਾ ਜਾਵੇ।

ਕੀ ਹੈ ਪੂਰਾ ਮਾਮਲਾ
ਈਵੈਂਟ ਕੰਪਨੀ ਦੇ ਮਾਲਕ ਪਵਨ ਕੁਮਾਰ ਵਰਮਾ ਨੇ ਦੱਸਿਆ ਕਿ ਨਵੰਬਰ 2017 'ਚ ਅਮੀਸ਼ਾ ਪਟੇਲ ਲਈ ਮੁਰਾਦਾਬਾਦ 'ਚ ਪ੍ਰੋਗਰਾਮ ਫਾਈਨਲ ਕੀਤਾ ਗਿਆ ਸੀ। ਉਸ ਨੇ 16 ਨਵੰਬਰ 2017 ਨੂੰ ਮੁਰਾਦਾਬਾਦ ਦੇ ਹੋਲੀਡੇ ਰੀਜੈਂਸੀ ਹੋਟਲ ਵਿੱਚ ਵਿਆਹ ਸਮਾਗਮ ਵਿੱਚ ਆਉਣਾ ਸੀ ਅਤੇ ਡਾਂਸ ਦਾ ਪ੍ਰੋਗਰਾਮ ਦੇਣਾ ਸੀ। ਅਮੀਸ਼ਾ ਪਟੇਲ ਨੇ ਇਸ ਦੇ ਲਈ 11 ਲੱਖ ਰੁਪਏ ਅਡਵਾਂਸ ਵੀ ਲਏ ਸਨ। ਤੈਅ ਤਰੀਕ 'ਤੇ ਉਹ ਦਿੱਲੀ ਤੋਂ ਹੀ ਮੁੰਬਈ ਵਾਪਸ ਚਲੀ ਗਈ।

ਦਰਅਸਲ 16 ਨਵੰਬਰ 2017 ਨੂੰ ਅਮੀਸ਼ਾ ਪਟੇਲ ਨੇ ਮੁਰਾਦਾਬਾਦ 'ਚ ਇਕ ਵਿਆਹ ਪ੍ਰੋਗਰਾਮ 'ਚ ਡਾਂਸ ਕਰਨ ਆਉਣਾ ਸੀ ਪਰ ਦੋਸ਼ ਹੈ ਕਿ 11 ਲੱਖ ਰੁਪਏ ਐਡਵਾਂਸ ਲੈਣ ਦੇ ਬਾਵਜੂਦ ਉਹ ਨਹੀਂ ਪਹੁੰਚੀ। ਇਸ ਤੋਂ ਇਲਾਵਾ ਦਿੱਤੀ ਹੋਈ ਰਕਮ ਵੀ ਵਾਪਿਸ ਨਹੀਂ ਕੀਤੀ, ਇਸ ਮਾਮਲੇ ਨੂੰ ਪੰਜ ਸਾਲ ਹੋ ਗਏ ਹਨ।

ਹੋਰ ਪੜ੍ਹੋ: ਵਿਜੇ ਦੇਵਰਕੋਂਡਾ ਸਟਾਰਰ ਫਿਲਮ Liger ਦਾ ਟ੍ਰੇਲਰ ਹੋਇਆ ਰਿਲੀਜ. ਬਾਕਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ ਵਿਜੇ

ਅਦਾਕਾਰਾ ਦੇ ਖਿਲਾਫ ਮੁਰਾਦਾਬਾਦ ਦੀ ਅਦਾਲਤ ਵਿੱਚ ਧਾਰਾ 120-ਬੀ, 406,504 ਅਤੇ 506 ਆਈਪੀਸੀ ਦੇ ਤਹਿਤ ਸੁਣਵਾਈ ਚੱਲ ਰਹੀ ਹੈ। ਅਮੀਸ਼ਾ ਪਟੇਲ ਦੇ ਖਿਲਾਫ ਮੁਕੱਦਮਾ ਦਾਇਰ ਕਰਨ ਵਾਲੀ ਈਵੈਂਟ ਕੰਪਨੀ ਦੇ ਮਾਲਕ ਪਵਨ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਉਸ ਨੇ ਨਾ ਸਿਰਫ ਅਮੀਸ਼ਾ ਨੂੰ ਐਡਵਾਂਸ ਵਿਚ ਪੈਸੇ ਦਿੱਤੇ ਸਨ, ਸਗੋਂ ਉਸ ਨੂੰ ਮੁੰਬਈ ਤੋਂ ਦਿੱਲੀ ਅਤੇ ਦਿੱਲੀ ਤੋਂ ਮੁੰਬਈ ਜਾਣ ਅਤੇ ਦਿੱਲੀ ਦੇ ਮਹਿੰਗੇ ਹੋਟਲਾਂ ਵਿਚ ਰਹਿਣ ਦਾ ਖਰਚਾ ਵੀ ਝੱਲਣਾ ਪਿਆ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮੀਸ਼ ਪਟੇਲਬਹੁਤ ਜਲਦ ਸੰਨੀ ਦਿਓਲ ਨਾਲ ਹੀ ਗਦਰ 2 ‘ਚ ਨਜ਼ਰ ਆਵੇਗੀ। ਉਹ ਇਸ ਫ਼ਿਲਮ ਦੀ ਸ਼ੂਟਿੰਗ ਵੀ ਕਰ ਚੁੱਕੀ ਹੈ। ਗਦਰ 2 ਦੇ ਨਾਲ ਇੱਕ ਫਿਰ ਉਹ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ।

You may also like