ਡਰੱਗ ਕੇਸ ਵਿੱਚ ਆਰੀਅਨ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਦੀ ਅਰਜੀ ’ਤੇ 20 ਅਕਤੂਬਰ ਨੂੰ ਸੁਣਾਇਆ ਜਾਵੇਗਾ ਫੈਸਲਾ

written by Rupinder Kaler | October 14, 2021

ਡਰੱਗ ਕੇਸ ਵਿੱਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ (Aryan Khan) ਦੀਆਂ ਮੁਸ਼ਕਿਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ । ਜੱਜ ਵੀਵੀ ਪਾਟਿਲ ਨੇ ਆਰੀਅਨ ਦੀ ਜਮਾਨਤ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹੁਣ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ ਤੇ ਆਰੀਅਨ ਦੀ ਜ਼ਮਾਨਤ ’ਤੇ ਫੈਸਲਾ ਸੁਣਾਇਆ ਜਾਵੇਗਾ। ਫਿਲਮ ਅਦਾਕਾਰ ਸ਼ਾਹਰੁਖ਼ ਦੇ ਬੇਟੇ ਆਰੀਅਨ ਖਾਨ (Aryan Khan) ਇਸ ਵੇਲੇ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਹਨ।

ਹੋਰ ਪੜ੍ਹੋ :

ਸਾਰਾ ਅਲੀ ਖ਼ਾਨ ਨੂੰ ਪਸੰਦ ਨੇ ਪੰਜਾਬੀ ਸੂਟ, ਸ਼ੇਅਰ ਕੀਤੀਆਂ ਪੰਜਾਬੀ ਸੂਟ ਪਾ ਕੇ ਇਹ ਖ਼ਾਸ ਤਸਵੀਰਾਂ

ਨਾਰਕੋਟਿਕਸ ਕੰਟਰੋਲ ਬਿਊੁਰੋ ਨੇ ਆਰੀਅਨ ਨੂੰ ਡਰੱਗ ਕੇਸ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਹੋਇਆ ਹੈ। ਉਧਰ ਕੋਵਿਡ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਆਰੀਅਨ ਖਾਨ ਅਤੇ 5 ਹੋਰ ਦੋਸ਼ੀਆਂ ਨੂੰ ਆਮ ਸੈੱਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਸੀ ।

araryan khan pic

ਇਹ ਜਾਣਕਾਰੀ ਆਰਥਰ ਰੋਡ ਜੇਲ੍ਹ ਦੇ ਸੁਪਰਡੈਂਟ ਨਿਤਿਨ ਵਾਇਚਲ ਨੇ ਮੀਡੀਆ ਨੂੰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 13 ਅਕਤੂਬਰ ਨੂੰ ਆਰੀਅਨ (Aryan Khan) ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਸੈਸ਼ਨ ਕੋਰਟ ਵਿੱਚ ਹੋਈ ਸੀ, ਪਰ ਸੁਣਵਾਈ ਅੱਜ ਯਾਨੀ 14 ਅਕਤੂਬਰ ਤੱਕ ਵਧਾ ਦਿੱਤੀ ਗਈ।

0 Comments
0

You may also like