ਆਸ਼ਾ ਭੋਸਲੇ ਨੇ ਜਦੋਂ ਪਹਿਲੀ ਵਾਰ ਸ਼੍ਰੀ ਦਰਬਾਰ ਸ਼ਾਹਿਬ ਦੇ ਕੀਤੇ ਦਰਸ਼ਨ ਤਾਂ ਹੋ ਗਏ ਭਾਵੁਕ, ਵੀਡਿਓ ਵਾਇਰਲ

Written by  Rupinder Kaler   |  April 18th 2019 10:51 AM  |  Updated: April 18th 2019 12:11 PM

ਆਸ਼ਾ ਭੋਸਲੇ ਨੇ ਜਦੋਂ ਪਹਿਲੀ ਵਾਰ ਸ਼੍ਰੀ ਦਰਬਾਰ ਸ਼ਾਹਿਬ ਦੇ ਕੀਤੇ ਦਰਸ਼ਨ ਤਾਂ ਹੋ ਗਏ ਭਾਵੁਕ, ਵੀਡਿਓ ਵਾਇਰਲ

ਕਹਿੰਦੇ ਹਨ ਕਿ ਹਰ ਇੱਕ ਨੂੰ ਮਾਲਕ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਰਜ਼ਾ ਤੋਂ ਬਿਨ੍ਹਾਂ ਪੱਤਾ ਵੀ ਨਹੀਂ ਹਿਲਦਾ, ਇਸੇ ਫਲਸਫੇ ਨੂੰ ਮਸ਼ਹੂਰ ਗਾਇਕਾ ਆਸ਼ਾ ਭੋਸਲੇ ਵੀ ਜਾਣਦੇ ਹਨ । ਇਸੇ ਲਈ ਜਦੋਂ ਉਹ ਸ਼੍ਰੀ ਦਰਬਾਰ ਸਾਹਿਬ ਮੱਥੇ ਟੇਕਣ ਆਏ ਤਾਂ ਬਹੁਤ ਭਾਵੁਕ ਹੋ ਗਏ । ਉਹਨਾਂ ਦੀ ਇਹ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ।

Asha Bhosle Asha Bhosle

ਭਾਵੇਂ ਇਹ ਵੀਡਿਓ ਕੁਝ ਪੁਰਾਣਾ ਹੈ ਪਰ ਲੋਕ ਇਸ ਵੀਡਿਓ ਨੂੰ ਕਾਫੀ ਵਾਇਰਲ ਕਰ ਰਹੇ ਹਨ । ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਵੀਡਿਓ ਵਿੱਚ ਕਹਿ ਰਹੇ ਹਨ ਕਿ ਉਹਨਾਂ ਦੀ ਉਮਰ ਲਗਭਗ 80 ਸਾਲ ਦੇ ਕਰੀਬ ਹੋ ਗਈ ਹੈ ਪਰ ਉਹ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਹਨ । ਆਸ਼ਾ ਭੋਸਲੇ ਕਹਿੰਦੇ ਹਨ ਕਿ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਆ ਕੇ ਮੱਥਾ ਟੇਕਣ ਦਾ ਬਹੁਤ ਵਾਰ ਪ੍ਰੋਗਰਾਮ ਬਣਾਇਆ ਸੀ ।

Asha Bhosle Asha Bhosle

ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦਾ ਬਣਿਆ ਬਣਾਇਆ ਪ੍ਰੋਗਰਾਮ ਕੈਂਸਲ ਹੋ ਜਾਂਦਾ ਸੀ । ਸ਼ਾਇਦ ਇਸ ਲਈ ਕਿ ਉਸ ਰੱਬ ਦੀ ਹਾਲੇ ਰਜ਼ਾ ਨਹੀਂ ਸੀ । ਆਸ਼ਾ ਭੋਸਲੇ ਮੁਤਾਬਿਕ ਉਹਨਾਂ ਦੇ ਗੋਡੇ ਕੰਮ ਨਹੀਂ ਕਰਦੇ ਉਹ ਜ਼ਮੀਨ 'ਤੇ ਬੈਠ ਨਹੀਂ ਸਕਦੇ ਪਰ ਜਦੋਂ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਜ਼ਮੀਨ 'ਤੇ ਬੈਠਕੇ ਕੀਰਤਨ ਸਰਵਣ ਕੀਤਾ ਤਾਂ ਉਹਨਾਂ ਦਾ ਇਹ ਸਾਰਾ ਦਰਦ ਦੂਰ ਹੋ ਗਿਆ ।

https://www.facebook.com/TheGreatAmritsar/videos/vb.731361553582576/2361985404082689/?type=2&theater

ਉਹਨਾਂ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਹ ਹਰ ਸਾਲ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਣ ਕਿਉਂਕਿ ਅਜਿਹੀ ਪਵਿੱਤਰ ਜਗ੍ਹਾਂ ਹੋਰ ਕਿਤੇ ਨਹੀਂ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network