ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦੇ ਬੇਟੇ ਦੀ ਸਿਹਤ ਵਿਗੜੀ, ਕਰਵਾਇਆ ਹਸਪਤਾਲ 'ਚ ਭਰਤੀ

written by Lajwinder kaur | April 15, 2022

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਆਸ਼ਾ ਭੌਂਸਲੇ Asha Bhosle ਦੇ ਬੇਟੇ ਆਨੰਦ ਭੌਂਸਲੇ Anand Bhosle ਨੂੰ ਦੁਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਕੁਝ ਦਿਨ ਪਹਿਲਾਂ, ਆਨੰਦ ਨੂੰ ਅਚਾਨਕ ਜ਼ਮੀਨ 'ਤੇ ਡਿੱਗਣ ਕਰਕੇ ਕੁਝ ਸੱਟਾਂ ਲੱਗਣ ਤੋਂ ਬਾਅਦ ਦੁਬਈ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਆਨੰਦ ਚੱਕਰ ਆਉਣ ਤੋਂ ਬਾਅਦ ਜ਼ਮੀਨ 'ਤੇ ਡਿੱਗ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ।

ਹੋਰ ਪੜ੍ਹੋ : 'Billo vs Dhillon': ਬਿੰਨੂ ਢਿੱਲੋਂ ਤੇ ਯੁਵਰਾਜ ਹੰਸ ਵੱਲੋਂ ਦਿੱਤਾ ਗਿਆ ਹਾਸਿਆਂ ਭਰਿਆ ‘ਤਲਾਕ’ ਦਾ ਸੱਦਾ ਪੱਤਰ

Asha Bhosle's son Anand admitted to hospital in Dubai, details inside Image Source: Twitter

ਗਾਇਕ ਦੇ ਬੇਟੇ ਨੂੰ ਪਹਿਲਾਂ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਹੁਣ ਇੱਕ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜਦੋਂ ਇਹ ਘਟਨਾ ਵਾਪਰੀ ਤਾਂ ਆਸ਼ਾ ਭੌਂਸਲੇ ਵੀ ਦੁਬਈ 'ਚ ਸੀ ਅਤੇ ਉਨ੍ਹਾਂ ਨੇ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ ਹੈ।

ਹੋਰ ਪੜ੍ਹੋ : ਆਲੀਆ-ਰਣਬੀਰ ਦੀ ਸੰਗੀਤ ਸੈਰੇਮਨੀ ਤੋਂ ਪਹਿਲਾਂ ਭੈਣ ਰਿਧੀਮਾ ਅਤੇ ਮਾਂ ਨੀਤੂ ਕਪੂਰ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ, ਮਹਿੰਦੀ ਵਾਲੇ ਹੱਥ ਫਲਾਂਟ ਕਰਦੀਆਂ ਨਜ਼ਰ ਆਈਆਂ

Asha Bhosle's son Anand admitted to hospital in Dubai, details inside Image Source: Twitter

ਮੀਡੀਆ ਸੂਤਰ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਇਹ ਸਭ ਅਚਾਨਕ ਵਾਪਰਿਆ ਹੈ, ਜਿਸ ਕਾਰਨ ਪਰਿਵਾਰ ਵਿੱਚ ਵੱਡਾ ਡਰ ਪੈਦਾ ਹੋ ਗਿਆ ਹੈ। ਮੰਗੇਸ਼ਕਰ ਅਤੇ ਭੌਂਸਲੇ ਦੇ ਪਰਿਵਾਰ ਦਾ ਹਰ ਮੈਂਬਰ ਆਨੰਦ ਦੀ ਸਿਹਤ ਬਾਰੇ ਪੁੱਛਣ ਲਈ ਲਗਭਗ ਹਰ ਰੋਜ਼ ਦੁਬਈ ਫੋਨ ਕਰ ਰਿਹਾ ਹੈ। ਗੌਰਤਲਬ ਹੈ ਕਿ ਆਨੰਦ ਭੌਂਸਲੇ ਆਸ਼ਾ ਦੇ ਦੂਜੇ ਬੇਟੇ ਹਨ। ਗਾਇਕ ਦਾ ਇੱਕ ਹੋਰ ਪੁੱਤਰ ਵੀ ਸੀ, ਮਸ਼ਹੂਰ ਗਾਇਕ ਹੇਮੰਤ, ਜਿਸਦਾ ਕੈਂਸਰ ਕਾਰਨ 2015 ਵਿੱਚ ਦਿਹਾਂਤ ਹੋ ਗਿਆ ਸੀ। ਇਸ ਤੋਂ ਇਲਾਵਾ ਆਸ਼ਾ ਭੌਂਸਲੇ ਦੀ ਇੱਕ ਬੇਟੀ ਵਰਸ਼ਾ ਵੀ ਸੀ, ਜਿਸ ਦੀ 2012 'ਚ ਮੌਤ ਹੋ ਗਈ ਸੀ। ਦੱਸ ਦਈਏ ਆਸ਼ਾ ਭੌਂਸਲੇ ਦੀ ਵੱਡੀ ਭੈਣ ਅਤੇ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦਾ ਵੀ ਦਿਹਾਂਤ ਇਸ ਸਾਲ ਫਰਵਰੀ ਮਹੀਨੇ ‘ਚ ਹੋਇਆ ਸੀ।

 

You may also like