ਜਾਣੋ ਕਿਉਂ ਖ਼ਾਸ ਨੇ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੀਆਂ ਇਹ ਤਸਵੀਰਾਂ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ

written by Lajwinder kaur | March 11, 2020

ਟੀਵੀ ਜਗਤ ਦੇ ਅਦਾਕਾਰ ਆਸਿਮ ਰਿਆਜ਼ ਤੇ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਜਿਨ੍ਹਾਂ ਦੀ ਲਵ ਸਟੋਰੀ ਸੋਸ਼ਲ ਮੀਡੀਆ ‘ਤੇ ਖੂਬ ਸੁਰਖ਼ੀਆਂ ਬਟੋਰ ਰਹੀ ਹੈ । ਦੋਵੇਂ ਦੇ ਰਿਸ਼ਤੇ ਨੇ ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਅਜਿਹੇ ‘ਚ ਦੋਵਾਂ ਦੀਆਂ ਇਕੱਠੇ ਨਜ਼ਰ ਆਉਣ ਵਾਲੀਆਂ ਫੋਟੋਆਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ।

 
View this post on Instagram
 

Tu kalli sohni hai ?Music video coming out soon with @iamhimanshikhurana Pic credit @nidhe_k @aliwarofficial

A post shared by Asim Riaz (@asimriaz77.official) on

ਹੋਰ ਵੇਖੋ:ਦੀਪ ਸਿੱਧੂ ਧਰਮਿੰਦਰ ਤੇ ਪ੍ਰਕਾਸ਼ ਕੌਰ ਦੇ ਨਾਲ ਆਏ ਨਜ਼ਰ, ਫੋਟੋ ਛਾਈ ਸ਼ੋਸ਼ਲ ਮੀਡੀਆ ‘ਤੇ ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜਿਸ ‘ਚ ਦੋਵੇਂ ਇਕ ਦੂਜੇ ਦੇ ਪਿਆਰ ‘ਚ ਡੁੱਬੇ ਹੋਏ ਨਜ਼ਰ ਆ ਰਹੇ ਨੇ । ਹਿਮਾਂਸ਼ੀ ਨੇ ਕਾਲੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ ਤੇ ਉਧਰ ਆਸਿਮ ਨੇ ਵੀ ਹਿਮਾਂਸ਼ੀ ਦੇ ਨਾਲ ਮੈਚਿੰਗ ਕਰਦੀ ਹੋਏ ਕਾਲੇ ਰੰਗ ਦੀ ਸ਼ਰਟ ਪਾਈ ਹੋਈ ਹੈ । ਆਸਿਮ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਤੂੰ ਕੱਲੀ ਸੋਹਣੀ ਹੈ...ਮਿਊਜ਼ਿਕ ਵੀਡੀਓ ਆ ਰਹੀ ਹੈ ਬਹੁਤ ਜਲਦ ਹਿਮਾਂਸ਼ੀ ਖੁਰਾਣਾ ਦੇ ਨਾਲ’ ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਅਜੇ ਤੱਕ ਇੱਕ ਮਿਲੀਅਨ ਤੋਂ ਵੱਧ ਲਾਈਕਸ ਇਨ੍ਹਾਂ ਤਸਵੀਰਾਂ ਨੂੰ ਆ ਚੁੱਕੇ ਨੇ ਤੇ ਫੈਨਜ਼ ਕਮੈਂਟਸ ਰਾਹੀਂ ਇਸ ਜੋੜੀ ਦੀ ਖੂਬ ਤਾਰੀਫ਼ ਕਰ ਰਹੇ ਨੇ ।
 
View this post on Instagram
 

Meri Rani❤️ @iamhimanshikhurana

A post shared by Asim Riaz (@asimriaz77.official) on

ਦੱਸ ਦਈਏ ਦੋਵੇਂ ਲਵ ਬਰਡਸ ਇਕੱਠੇ ਨੇਹਾ ਕੱਕੜੇ ਦੇ ਨਵੇਂ ਆਉਣ ਵਾਲੇ ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ । ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਦੋਵਾਂ ਨੂੰ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਨੇ ।  

0 Comments
0

You may also like