ਆਸਿਮ ਨੇ ਸ਼ੇਅਰ ਕੀਤੀ ਹਿਮਾਂਸ਼ੀ ਖੁਰਾਣਾ ਦੇ ਨਾਲ ਰੋਮਾਂਟਿਕ ਵੀਡੀਓ, ਕੁਝ ਹੀ ਮਿੰਟਾਂ 'ਚ ਆਏ ਲੱਖਾਂ ਹੀ ਵਿਊਜ਼, ਦੇਖੋ ਵੀਡੀਓ
ਟੀਵੀ ਐਕਟਰ ਤੇ ਮਾਡਲ ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਪਿਆਰੀ ਵੀਡੀਓ ਨੂੰ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਰੋਮਾਂਟਿਕ ਐਂਗਲ ਦੇਖਣ ਨੂੰ ਮਿਲ ਰਿਹਾ ਹੈ । ਵੀਡੀਓ ‘ਚ ਨੇਹਾ ਕੱਕੜ ਦਾ ਗੀਤ ‘ਕੱਲਾ ਸੋਹਣਾ ਨਹੀਂ’ ਵੱਜ ਰਿਹਾ ਹੈ ।
ਜੇ ਗੱਲ ਕਰੀਏ ਇਸ ਵੀਡੀਓ ਦੀ ਤਾਂ ਆਸਿਮ ਵੱਲੋਂ ਸ਼ੇਅਰ ਕੀਤੀ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਕੁਝ ਹੀ ਸਮੇਂ ‘ਚ ਹੀ ਪੰਜ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।
ਉਧਰ ਜੇ ਗੱਲ ਕਰੀਏ ਦੋਵੇਂ ਇਕੱਠੇ ਨੇਹਾ ਕੱਕੜ ਦੇ ਗੀਤ ‘ਕੱਲਾ ਸੋਹਣਾ ਨਹੀਂ’ ‘ਚ ਨਜ਼ਰ ਆਉਣਗੇ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ । ਦੱਸ ਦਈਏ ਦੋਵਾਂ ਦੀ ਲਵ ਸਟੋਰੀ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ 13 ਤੋਂ ਸ਼ੁਰੂ ਹੋਈ ਸੀ । ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਦੋਵੇਂ ਇਕੱਠੇ ਘੁੰਮਦੇ ਹੋਏ ਸਪੋਟ ਕੀਤਾ ਜਾ ਚੁੱਕਿਆ ਹੈ । ਪ੍ਰਸ਼ੰਸਕ ਆਸਿਮ ਤੇ ਹਿਮਾਂਸ਼ੀ ਨੂੰ ਇਕੱਠੇ ਦੇਖਣ ਲਈ ਬੜੇ ਉਤਸੁਕ ਨੇ ।