18 ਸਾਲ ਪਹਿਲਾਂ ਅਵਕਾਸ਼ ਮਾਨ ਰੱਖ ਚੁੱਕੇ ਨੇ ਅਦਾਕਾਰੀ ਦੇ ਖੇਤਰ ‘ਚ ਕਦਮ, ਨਜ਼ਰ ਆਏ ਸੀ ਹਰਭਜਨ ਮਾਨ ਦੀ ਇਸ ਫ਼ਿਲਮ 'ਚ

written by Lajwinder kaur | May 22, 2020

ਅਵਕਾਸ਼ ਮਾਨ ਜਿਨ੍ਹਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਜੱਟ ਦੀ ਸਟਾਰ’ ਰਿਲੀਜ਼ ਹੋਇਆ ਹੈ ਤੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਮਕਬੂਲ ਕੀਤਾ ਜਾ ਰਿਹਾ ਹੈ । ਹਰਭਜਨ ਮਾਨ ਵੀ ਆਪਣੇ ਬੇਟੇ ਦੀ ਸਫਲਤਾ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਨੇ ।

ਅਵਕਾਸ਼ ਮਾਨ ਡੈਸ਼ਿੰਗ ਪੰਜਾਬੀ ਗਾਇਕ ਨੇ ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਦੇਖਣਾ ਚਾਹੁੰਦੇ ਨੇ । ਪਰ ਪ੍ਰਸ਼ੰਸਕਾਂ ਨੂੰ ਅਸੀਂ ਦੱਸਣਾ ਚਾਹੁੰਦਾ ਹਾਂ ਕਿ ਉਹ ਬਹੁਤ ਸਾਲ ਪਹਿਲਾਂ ਹੀ ਕੈਮਰੇ ਅੱਗੇ ਕੰਮ ਕਰ ਚੁੱਕੇ ਨੇ । ਜੀ ਹਾਂ ਅਵਕਾਸ਼ ਮਾਨ ਆਪਣੇ ਪਾਪਾ ਹਰਭਜਨ ਮਾਨ ਦੀ ਪਹਿਲੀ ਫ਼ਿਲਮ ‘ਜੀ ਆਇਆ ਨੂੰ’ ‘ਚ ਨਜ਼ਰ ਆਏ ਸੀ । ਇਸ ਫ਼ਿਲਮ ‘ਚ ਬਤੌਰ ਬਾਲ ਕਲਾਕਾਰ ਕੰਮ ਕੀਤਾ ਸੀ । ਇਹ ਫ਼ਿਲਮ ਸਾਲ 2002 ਦੀ ਸੁਪਰ ਹਿੱਟ ਪੰਜਾਬੀ ਫ਼ਿਲਮ ਸਾਬਿਤ ਹੋਈ ਸੀ । ਜਿਸ ਨੇ ਮੁੜ ਤੋਂ ਪੰਜਾਬੀ ਸਿਨੇਮਾ ਨੂੰ ਸੁਰਜਿਤ ਕਰ ਦਿੱਤਾ ਸੀ । ਇਸ ਤੋਂ ਇਲਾਵਾ ਅਵਕਾਸ਼ ਹਰਭਜਨ ਮਾਨ ਦੇ ਪੰਜਾਬੀ ਸੌਂਗ ‘ਆ ਸੋਹਣਿਆ ਜੱਗ ਜਿਉਂਦਿਆਂ ਦੇ ਮੇਲੇ’ ‘ਚ ਵੀ ਨਜ਼ਰ ਆਏ ਸੀ ।

ਜੇ ਗੱਲ ਕਰੀਏ ਅਵਕਾਸ਼ ਮਾਨ ਦੇ ਵਰਕ ਫਰੰਟ ਦੀ ਤਾਂ ਬਤੌਰ ਗਾਇਕ ਉਨ੍ਹਾਂ ਨੇ ‘ਤੇਰੇ ਵਾਸਤੇ’ ਗੀਤ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਡੈਬਿਊ ਕੀਤਾ ਸੀ । ਇਸ ਤੋਂ ਬਾਅਦ ਉਹ ਇੰਗਲਿਸ਼ ਗੀਤ ‘ਡਰੀਮ’ ਲੈ ਕੇ ਆਏ ਸੀ । ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਉਨ੍ਹਾਂ ਨੇ ਪੰਜਾਬੀ ਫ਼ਿਲਮ ਪੀ.ਆਰ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਣਾ ਸੀ ਪਰ ਲਾਕਡਾਊਨ ਕਰਕੇ ਇਸ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ ।

0 Comments
0

You may also like