ਜਦੋਂ ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਨੂੰ ਲਗਜ਼ਰੀ ਕਾਰਾਂ ਦੀ ਥਾਂ ਪਸੰਦ ਆਈ ਟਰੈਕਟਰ ਦੀ ਸਵਾਰੀ

Written by  Rupinder Kaler   |  June 22nd 2020 11:17 PM  |  Updated: June 22nd 2020 11:17 PM

ਜਦੋਂ ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਨੂੰ ਲਗਜ਼ਰੀ ਕਾਰਾਂ ਦੀ ਥਾਂ ਪਸੰਦ ਆਈ ਟਰੈਕਟਰ ਦੀ ਸਵਾਰੀ

ਗਾਇਕ ਅਵਕਾਸ਼ ਮਾਨ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦਾ ਹੈ । ਉਹ ਅਕਸਰ ਆਪਣੀਆਂ ਤੇ ਆਪਣੇ ਪਿਤਾ ਹਰਭਜਨ ਮਾਨ ਦੀਆਂ ਪੁਰਾਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ । ਹਾਲ ਹੀ ਵਿੱਚ ਅਵਕਾਸ਼ ਮਾਨ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਅਵਕਾਸ਼ ਮਾਨ ਦੇਸੀ ਲੁੱਕ ਵਿੱਚ ਨਜ਼ਰ ਆ ਰਹੇ ਹਨ ਤੇ ਟ੍ਰੈਕਟਰ ਚਲਾ ਰਹੇ ਹਨ ।

https://www.instagram.com/p/CALDRPugjL1/

ਇਸ ਤਸਵੀਰ ਨੂੰ ਉਸ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਸ ਨੇ ਲਿਖਿਆ ਹੈ ‘ਰੱਬ ਦੀ ਮੇਹਰ ਨਾਲ ਚੋਟੀ ਦੀਆਂ ਗੱਡੀਆਂ ਵੀ ਚਲਾਈਆਂ, ਪਰ ਟੈਕਟਰ ਦੀ ਸਵਾਰੀ ਦਾ ਵੱਖਰਾ ਹੀ ਮਜ਼ਾ ਹੈ । ਪਿਛਲਾ ਇੱਕ ਹਫਤਾ ਆਪਣੇ ਖੂਬਸੁਰਤ ਪਿੰਡ ਖੇਮੂਆਣਾ ਵਿੱਚ ਬਿਤਾਇਆ’ । ਅਵਕਾਸ ਦੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਆ ਰਿਹਾ ਹੈ ਤੇ ਇਸ ਤਸਵੀਰ ਨੂੰ ਦੇਖਕੇ ਲੱਗਦਾ ਹੈ ਕਿ ਅਵਕਾਸ਼ ਨੂੰ ਆਪਣੇ ਪਿਤਾ ਹਰਭਜਨ ਮਾਨ ਵਾਂਗ ਆਪਣੇ ਪਿਤਾ ਪੁਰਖੀ ਪਿੰਡ ਨਾਲ ਕਾਫੀ ਲਗਾਅ ਹੈ ।

https://www.instagram.com/p/CBvPyZAg5mW/?igshid=lo5csoic7xjs

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਵਕਾਸ਼ ਦਾ ਹਾਲ ਹੀ ਵਿੱਚ ਗਾਣਾ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CAP0p48A3aL/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network