ਅਦਾਕਾਰਾ ਸੁਰੇਖਾ ਸੀਕਰੀ ਦੇ ਦਿਹਾਂਤ ਤੇ ਆਯੁਸ਼ਮਾਨ ਖੁਰਾਨਾ ਨੇ ਜਤਾਇਆ ਦੁੱਖ, ਕਿਹਾ ਕੰਮ ਨਾ ਮਿਲਣ ਕਰਕੇ ਪਰੇਸ਼ਾਨ ਸੀ ਸੁਰੇਖਾ ਸੀਕਰੀ

written by Rupinder Kaler | July 17, 2021

ਅਦਾਕਾਰਾ ਸੁਰੇਖਾ ਸੀਕਰੀ ਦਾ ਬੀਤੇ ਦਿਨ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਉਹਨਾਂ ਦੇ ਦੇਹਾਂਤ ਤੇ ਫ਼ਿਲਮ ਇੰਡਸਟਰੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਫਿਲਮ ‘ਬਧਾਈ ਹੋ’ ‘ਚ ਸੁਰੇਖਾ ਸੀਕਰੀ ਨਾਲ ਕੰਮ ਕਰਨ ਵਾਲੇ ਆਯੁਸ਼ਮਾਨ ਖੁਰਾਨਾ ਨੇ ਵੀ ਉਹਨਾਂ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ । ਅਯੁਸ਼ਮਾਨ ਖੁਰਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ। ਹੋਰ ਪੜ੍ਹੋ : ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕ ਰਾਜਾ ਗੁਲਾਬਗੜੀਆ ਦਾ ਨਵਾਂ ਗੀਤ ‘ਝਾਂਜਰਾਂ’ ਇਸ ਦੇ ਨਾਲ ਆਯੁਸ਼ਮਾਨ ਖੁਰਾਣਾ ਨੇ ਲਿਖਿਆ, ‘ਹਰ ਫਿਲਮ ਨਾਲ ਅਸੀਂ ਇਕ ਪਰਿਵਾਰ ਬਣਦੇ ਹਾਂ ਅਤੇ ਅਸੀਂ ਆਪਣੇ ਅਸਲ ਪਰਿਵਾਰ ਨਾਲੋਂ ਫਿਲਮ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਂਦੇ ਹਾਂ। ਅਜਿਹਾ ਹੀ ਇੱਕ ਖੂਬਸੂਰਤ ਪਰਿਵਾਰ ‘ਬਧਾਈ ਹੋ’ ਵਿੱਚ ਸੀ। ਮੇਰੀਆਂ ਸਾਰੀਆਂ ਫਿਲਮਾਂ ਵਿਚੋਂ, ਇਹ ਸਭ ਤੋਂ ਸੰਪੂਰਣ ਕਾਸਟ ਦੇ ਨਾਲ ਸੰਪੂਰਣ ਪਰਿਵਾਰ ਸੀ। ਸੁਰੇਖਾ ਸੀਕਰੀ ਸਾਡੇ ਪਰਿਵਾਰ ਦੀ ਮੁਖੀ ਸੀ ਜੋ ਪੂਰੇ ਪਰਿਵਾਰ ਵਿਚ ਸਭ ਤੋਂ ਵੱਧ ਪ੍ਰਗਤੀਸ਼ੀਲ ਸੀ। ਤੁਸੀਂ ਜਾਣਦੇ ਹੋ, ਅਸਲ ਜ਼ਿੰਦਗੀ ਵਿਚ ਵੀ ਉਹ ਇਸ ਤਰ੍ਹਾਂ ਸੀ। ਪੂਰੀ ਤਰ੍ਹਾਂ ਆਧੁਨਿਕ ਅਤੇ ਦਿਲ ਦੀ ਜਵਾਨ।

‘ਆਯੁਸ਼ਮਾਨ ਖੁਰਾਨਾ ਨੇ ਅੱਗੇ ਲਿਖਿਆ, ‘ਮੈਨੂੰ ਯਾਦ ਹੈ ਜਦੋਂ ਉਹ ਫਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਆਟੋਰਿਕਸ਼ਾ ਲੈ ਰਹੀ ਸੀ, ਤਾਂ ਮੈਂ ਅਤੇ ਤਾਹਿਰਾ ਨੇ ਉਸ ਨੂੰ ਘਰ ਤੱਕ ਲਿਫਟ ਦਿੱਤੀ। ਰਸਤੇ ਵਿਚ ਅਸੀਂ ਕਿਹਾ ਕਿ ਮੈਮ, ਤੁਸੀਂ ਸਾਡੀ ਫਿਲਮ ਦੇ ਅਸਲ ਸਟਾਰ ਹੋ ਅਤੇ ਉਸਨੇ ਜਵਾਬ ਦਿੱਤਾ – ਕਾਸ਼ ਕਿ ਮੈਂ ਹੋਰ ਕੰਮ ਪ੍ਰਾਪਤ ਕਰ ਸਕਦੀ’ ।

0 Comments
0

You may also like