ਬੀ ਪਰਾਕ ਤੇ ਯੁਵਰਾਜ ਹੰਸ ਨੇ ਕੁਝ ਇਸ ਤਰ੍ਹਾਂ ਮਨਾਈ ਵਿਆਹ ਦੀ ਪਹਿਲੀ ਲੋਹੜੀ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ

written by Lajwinder kaur | January 14, 2020

ਬੀਤੇ ਦਿਨੀਂ ਪੰਜਾਬੀਆਂ ਵੱਲੋਂ ਲੋਹੜੀ ਦਾ ਤਿਉਹਾਰ ਬੜੀ ਹੀ ਧੁਮ ਧਾਮ ਨਾਲ ਮਨਾਇਆ ਗਿਆ। ਜਿਸਦੇ ਚੱਲਦੇ ਸਾਡੀ ਮਿਊਜ਼ਿਕ ਇੰਡਸਟਰੀ ਨੇ ਵੀ ਇਸ ਤਿਉਹਾਰ ਨੂੰ ਬੜੀ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕੀਤਾ। ਦੱਸ ਦਈਏ ਵਿਆਹ ਤੋਂ ਬਾਅਦ ਦੀ ਪਹਿਲੀ ਲੋਹੜੀ ਨੂੰ ਪੰਜਾਬ 'ਚ ਬੜੇ ਹੀ ਧੁਮ ਧਾਮ ਨਾਲ ਮਨਾਉਂਦੇ ਹਨ। ਜਿਸਦੇ ਚੱਲਦੇ ਪੰਜਾਬੀ ਮਨੋਰੰਜਨ ਜਗਤ ਦੇ ਕਈ ਕਲਾਕਾਰਾਂ ਦੀ ਪਹਿਲੀ ਲੋਹੜੀ ਸੀ। ਜਿਸ ਨੂੰ ਉਨ੍ਹਾਂ ਨੇ ਬੜੇ ਹੀ ਦਿਲ ਖੋਲ ਕੇ ਤੇ ਪਿਆਰ ਨਾਲ ਮਨਾਈ।

ਹੋਰ ਵੇਖੋ:ਰਿਤਿਕ ਰੌਸ਼ਨ ਦੀ ਮਾਂ ਪਿੰਕੀ ਰੌਸ਼ਨ ਨੇ ਲੋਹੜੀ ਦੇ ਫੰਕਸ਼ਨ ‘ਚ ਖੂਬ ਵਜਾਇਆ ਢੋਲ, ਵੀਡੀਓ ਆਇਆ ਸਾਹਮਣੇ ਗੱਲ ਕਰਦੇ ਹਾਂ ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਦੀ ਜਿਨ੍ਹਾਂ ਨੇ ਆਪਣੇ ਵਿਆਹ ਦੀ ਪਹਿਲੀ ਲੋਹੜੀ ਨੂੰ ਬੜੇ ਹੀ ਧੁਮ ਧਾਮ ਨਾਲ ਮਨਾਇਆ। ਬੀ ਪਰਾਕ ਦੀ ਵਿਆਹ ਦੀ ਪਹਿਲੀ ਲੋਹੜੀ ਦੇ ਮੁਬਾਰਕ ਮੌਕੇ ‘ਤੇ ਜਾਨੀ ਤੇ ਮਨਕਿਰਤ ਔਲਖ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਸ਼ਾਮਿਲ ਹੋਏ। ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਲਾਈਫ਼ ਪਾਟਨਰ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸਾਡੀ ਪਹਿਲੀ ਲੋਹੜੀ..ਤੇ ਕਈ ਹੋਰ ਸਾਲ ਇਕੱਠੇ ਮਨਾਵਾਂਗੇ ਮੇਰੀ ਪਿਆਰੀ ਵਾਈਫ਼ ਮੀਰਾ...’ ਇਸ ਤਸਵੀਰ ‘ਚ ਦੋਵੇਂ ਜਣੇ ਬਹੁਤ ਖ਼ੂਬਸੂਰਤ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟ ਉੱਤੇ ਰੇਸ਼ਮ ਸਿੰਘ ਅਨਮੋਲ, ਦਿਲਜੋਤ, ਅਪਾਰਸ਼ਕਤੀ ਖੁਰਾਨਾ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਕਰਕੇ ਵਧਾਈਆਂ ਦਿੱਤੀਆਂ ਨੇ।
 
View this post on Instagram
 

Happy Lohri Everyone??

A post shared by Yuvraaj Hans (@yuvrajhansofficial) on

ਉਧਰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜਿਨ੍ਹਾਂ ਦਾ ਵਿਆਹ ਪਿਛਲੇ ਸਾਲ ਹੋਇਆ ਸੀ। ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਵਿਆਹ ਕਰਵਾਇਆ ਸੀ। ਇਸ ਸਾਲ ਦੋਵਾਂ ਦੀ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਸੀ। ਜਿਸ ਦੀ ਤਸਵੀਰ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਉੱਤੇ ਲੋਹੜੀ ਦਾ ਤਿਉਹਾਰ ਮਨਾਉਂਦਿਆ ਦੀ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ‘ਚ ਦੋਵੇਂ ਪੰਜਾਬੀ ਪਹਿਰਾਵੇ ‘ਚ ਨਜ਼ਰ ਆ ਰਹੇ ਨੇ। ਫੈਨਜ਼ ਵੱਲੋਂ ਦੋਵਾਂ ਦੀ ਤਸਵੀਰ ਨੂੰ ਖੂਬ ਪਿਆਰ ਦੇ ਰਹੇ ਹਨ।
 
View this post on Instagram
 

Good morning everyone ?? #Song #Baari #loving these days #lohri #family #love #Thank U Rabb ji for everything ??

A post shared by ?MANSI YUVRAJ HANS? (@mansi_sharma6) on

ਦੱਸ ਦਈਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਵੱਡੇ ਪਰਦੇ ਉੱਤੇ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦੋਵੇਂ ਪੰਜਾਬੀ ਫ਼ਿਲਮ ਪਰਿੰਦੇ ‘ਚ ਦਿਖਾਈ ਦੇਣਗੇ, ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।  

0 Comments
0

You may also like