ਬੀ ਪਰਾਕ ਦੇ ਨਵੇਂ ਗੀਤ 'ਅੱਛਾ ਸਿਲਾ ਦੀਆ ਤੂਨੇ' ਦਾ ਪੋਸਟਰ ਆਇਆ ਸਾਹਮਣੇ, ਰਾਜਕੁਮਾਰ ਰਾਓ ਤੇ ਨੋਰਾ ਫਤੇਹੀ ਲਗਾਉਣਗੇ ਅਦਾਕਾਰੀ ਦਾ ਤੜਕਾ

written by Lajwinder kaur | January 17, 2023 09:37am

B Praak news: ਬੀ ਪਰਾਕ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਨੇ ਪ੍ਰੰਮਨੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਨੇ। ਉਹ ਆਪਣੀ ਕਾਮਯਾਬੀ ਦੇ ਝੰਡੇ ਗੱਡ ਚੁੱਕੇ ਹਨ। ਬੀ ਪਰਾਕ ਦੇ ਕਈ ਗੀਤਾਂ ਵਿੱਚ ਕਈ ਨਾਮੀ ਬਾਲੀਵੁੱਡ ਕਲਾਕਾਰ ਅਦਾਕਾਰੀ ਕਰ ਚੁੱਕੇ ਹਨ। ਬੀ ਪਰਾਕ ਦੇ ਇੱਕ ਹੋਰ ਨਵੇਂ ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਉਹ ਸੁਪਰਹਿੱਟ ਗਾਣੇ 'ਅੱਛਾ ਸਿਲਾ ਦੀਆ ਤੂਨੇ' ਨੂੰ ਰੀਕ੍ਰਿਏਟ ਕਰਨਗੇ।

ਹੋਰ ਪੜ੍ਹੋ : ਕੰਗਨਾ ਰਣੌਤ ਨੇ ਆਪਣੇ ਮਨਾਲੀ ਵਾਲੇ ਘਰ ਦੀਆਂ ਦਿਖਾਈਆਂ ਖ਼ੂਬਸੂਰਤ ਤਸਵੀਰਾਂ, ਬਰਫ਼ ਨਾਲ ਢੱਕਿਆ ਆਇਆ ਨਜ਼ਰ

image source: Instagram

ਬੀ ਪਰਾਕ ਆਪਣੇ ਅਗਲੇ ਪ੍ਰੋਜੈਕਟ ਵਿੱਚ ਬਾਲੀਵੁੱਡ ਦੇ 90 ਦੇ ਦਹਾਕਿਆਂ ਦੇ ਸੁਪਰਹਿੱਟ ਗਾਣੇ 'ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ' ਨੂੰ ਰੀਕ੍ਰਿਏਟ ਕਰਨ ਜਾ ਰਹੇ ਹਨ। ਇਸ ਪ੍ਰੋਜੈਕਟ ਦੇ ਲਈ ਗਾਇਕ ਨੇ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਤੇ ਨੋਰਾ ਫਤੇਹੀ ਨਾਲ ਕੋਲੈਬੋਰੇਸ਼ਨ ਕੀਤੀ ਹੈ। ਬਾਲੀਵੁੱਡ ਐਕਟਰ ਰਾਜਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ।

rajkumar rao and nora image source: Instagram

ਬੀ ਪਰਾਕ ਨੇ ਵੀ ਗੀਤ ਦੇ ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਪੋਸਟਰ ਸ਼ੇਅਰ ਕਰਦਿਆਂ ਕਲਾਕਾਰ ਨੇ ਕੈਪਸ਼ਨ 'ਚ ਲਿਖਿਆ, 'ਬਚਪਨ ਤੋਂ ਹੀ ਇਹ ਗੀਤ ਮੇਰਾ ਮਨਪਸੰਦ ਰਿਹਾ ਹੈ... ਹੁਣ ਮੈਂ ਖੁਦ ਇਸ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਹੈ...ਆਸ ਹੈ ਤੁਹਾਨੂੰ ਸਾਰਿਆਂ ਨੂੰ ਖੂਬ ਪਸੰਦ ਆਵੇਗਾ...ਇਹ ਦਿਲਜਲੇ ਆਸ਼ਕਾਂ ਦਾ ਗੀਤ ਹੈ।'

B Praak Jaani image source: Instagram

ਦੱਸ ਦਈਏ ਕਿ ਗੀਤ ਨੂੰ ਸੰਗੀਤ ਤੇ ਆਵਾਜ਼ ਬੀ ਪਰਾਕ ਨੇ ਦਿੱਤੀ ਹੈ। ਨਾਮੀ ਗੀਤਕਾਰ ਜਾਨੀ ਇਸ ਗੀਤ ਦੇ ਬੋਲ ਤਿਆਰ ਕੀਤੇ ਹਨ। ਇਸ ਗੀਤ 'ਚ ਰਾਜਕੁਮਾਰ ਰਾਓ ਤੇ ਨੋਰਾ ਫਤੇਹੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ। ਇਸ ਗੀਤ ਨੂੰ 19 ਜਨਵਰੀ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

 

 

View this post on Instagram

 

A post shared by B PRAAK(HIS HIGHNESS) (@bpraak)

You may also like